ਏਕਨੂਰ ਸੇਵਾ ਟਰੱਸਟ ਵੱਲੋਂ ਅੱਠ ਸਾਲਾਂ ਤੋਂ ਕਰਵਾਈ ਜਾ ਰਹੀ ਹੈ ਬੱਸ ਯਾਤਰਾ-ਅਰਵਿੰਦਰ ਵੜੈਚ
_________
ਅੰਮ੍ਰਿਤਸਰ, 29 ਨਵੰਬਰ (ਪਵਿੱਤਰ ਜੋਤ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਨੂੰ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਬੱਸ ਯਾਤਰਾ ਦੇ ਦੌਰਾਨ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ, ਵਿਰਾਸਤ-ਏ-ਖਾਲਸਾ ਅਤੇ ਮੰਦਿਰ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਵਾਏ ਗਏ। ਜੈਕਾਰਿਆਂ ਦੀ ਗੂੰਜ ਵਿੱਚ ਵਾਰਡ ਨੰਬਰ 13, ਮਜੀਠਾ ਰੋਡ ਤੂੰ ਬੱਸ ਯਾਤਰਾ ਨੂੰ ਛੋਟੀ ਕੰਜਕ ਮੰਨਤ ਵੱਲੋਂ ਰਵਾਨਾ ਕੀਤਾ ਗਿਆ। ਯਾਤਰਾ ਦੇ ਦੌਰਾਨ ਧਾਰਮਿਕ ਸੂਫੀ ਗਾਇਕ ਸ਼ੈਲੀ ਸਿੰਘ,ਅਸ਼ਵਨੀ ਸ਼ਰਮਾ,ਬਲਵਿੰਦਰ ਪੰਮਾ,ਰਿੰਕੂ ਸ਼ਰਮਾ,ਜਗਜੀਤ ਸਿੰਘ,ਮਾਸਟਰ ਆਸ਼ੂ ਵੱਲੋਂ ਧਾਰਮਿਕ ਭਜਣ-ਸ਼ਬਦ ਗਾਇਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸੰਸਥਾ ਦੇ ਪ੍ਰਮੁੱਖ ਸੇਵਾਦਾਰ ਅਰਵਿੰਦਰ ਵੜੈਚ, ਜਤਿੰਦਰ ਅਰੋੜਾ,ਰਜੇਸ਼ ਸਿੰਘ ਜੌੜਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਸੰਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ ਤੋਂ ਇਲਾਵਾ ਵੱਖ ਵੱਖ ਗੁਰਦੁਆਰਿਆਂ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਪ੍ਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਇਹ ਯਾਤਰਾ ਅੱਗੇ ਤੋਂ ਵੀ ਜਾਰੀ ਰੱਖੀ ਜਾਵੇਗੀ। ਯਾਤਰਾ ਦੇ ਦੌਰਾਨ ਜਿਥੇ ਬੱਚੇ ਗੁਰੂਆਂ ਦੀਆਂ ਜੀਵਨੀਆਂ, ਕੁਰਬਾਨੀਆਂ, ਸਮਾਜ ਨੂੰ ਸਮਰਪਿਤ ਸੇਵਾਵਾਂ-ਸੰਦੇਸ਼, ਵਿਰਸੇ ਅਤੇ ਸਭਿਆਚਾਰ ਦੇ ਇਤਿਹਾਸ ਬਾਰੇ ਜਾਗਰੂਕ ਹੁੰਦੇ ਹਨ। ਉਥੇ ਛੋਟੇ-ਵੱਡੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲ ਬਣਾ ਰਹੇ ਹਨ। ਬੱਸ ਯਾਤਰਾ ਤੋਂ ਇਲਾਵਾ ਮੈਂਬਰਾਂ ਦੇ ਸਹਿਯੋਗ ਦੇ ਨਾਲ ਲਗਾਤਾਰ ਖੂਨ ਦਾਨ ਕੈਂਪ,ਮੈਡੀਕਲ ਕੈਂਪ ਲਗਾਉਣ ਦੇ ਨਾਲ ਨਾਲ ਲੜਕੀਆਂ ਨੂੰ ਸਵੈਰੁਜ਼ਗਾਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਅਤੇ ਬਿਊਟੀ ਪਾਰਲਰ ਦੇ ਸੈਂਟਰ ਵਿੱਚ ਚਲਾਏ ਜਾ ਰਹੇ ਹਨ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਅਦਾ ਕੀਤਾ ਜਾਂਦਾ ਹੈ।
ਯਾਤਰਾ ਦੇ ਦੌਰਾਨ ਲਵਲੀਨ ਵੜੈਚ,ਡਾ.ਨਰਿੰਦਰ ਚਾਵਲਾ,ਰਾਜਿੰਦਰ ਸ਼ਰਮਾ, ਦਲਜੀਤ ਸ਼ਰਮਾ,ਰਾਹੁਲ ਸ਼ਰਮਾ,ਮੇਜਰ ਸਿੰਘ,ਵਿਕਾਸ ਭਾਸਕਰ,ਅਮਨ ਭਨੋਟ,ਰਾਮ ਸਿੰਘ ਪੰਆਰ,ਧੀਰਜ ਮਲਹੋਤਰਾ,ਹਰਮਿੰਦਰ ਸਿੰਘ ਉਪੱਲ,ਦੀਪਕ ਸਭਰਵਾਲ, ਜਤਿਨ ਕੁਮਾਰ ਨੰਨੂ,ਰਮੇਸ਼ ਚੋਪੜਾ,ਢੋਲੀ ਮੰਗੂ ਸਿੰਘ, ਪਵਿੱਤਰਜੋਤ ਵੜੈਚ,ਸ਼ਿਵਮ, ਕੋਮਲ,ਅਕਾਸ਼ਮੀਤ,ਕੁਨਾਲ, ਸੰਦੀਪ ਸ਼ਰਮਾ,ਵਿਸ਼ਾਲ ਸ਼ਰਮਾ, ਰਮਾ ਰਾਣੀ, ਨੀਲੂ,ਮੀਰਾ,ਇੰਦੂ, ਪ੍ਰਦੀਪ,ਵਿਨੈ,ਸੁਦਰਸ਼ਨ, ਰਜਿੰਦਰ ਕੁਮਾਰ ਸਮੇਤ ਹੋਰ ਸੰਗਤਾਂ ਵੱਲੋਂ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।