ਪੰਜਾਬ ਇੰਸਟੀਚਿਊਟ ਆਫ ਟੈਕਸਟਾਈਲ ਟੈਕਨਾਲੋਜੀ ਕਾਲਿਜ ਦੇ ਪੁਰਾਣੇ ਗੁਰੂ- ਚੇਲਿਆਂ ਦੀ ਹੋਈ ਅਲੌਕਿਕ ਮਿਲਣੀ

0
168

ਚਾਰ ਪੀੜ੍ਹੀਆਂ ਦੇ ਗੁਰੂ ਵਿਦਿਆਰਥੀ ਇੱਕ ਪਲੇਟਫਾਰਮ ਤੇ ਹੋਏ ਇਕੱਠੇ
__________
ਦਰਜਨਾਂ ਸਾਲਾਂ ਤੋਂ ਬਾਅਦ ਇੱਕ ਦੂਸਰੇ ਨੂੰ ਮਿਲ ਕੇ ਕਈ ਹੋਏ ਭਾਵੁਕ
________

ਅੰਮ੍ਰਿਤਸਰ,29 ਨਵੰਬਰ (ਪਵਿੱਤਰ ਜੋਤ)- ਪੰਜਾਬ ਇੰਸਟੀਚਿਊਟ ਆਫ ਟੈਕਸਟਾਈਲ ਟੈਕਨਾਲੋਜੀ ਕਾਲਿਜ ਅੰਮ੍ਰਿਤਸਰ ਜੋ ਟੈਕਸਟਾਈਲ ਇੰਡਸਟਰੀ ਨੂੰ ਵੱਧ-ਚੜ੍ਹ ਕੇ ਇੰਜੀਨੀਅਰ ਦੇ ਰਿਹਾ ਹੈ। ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਅਲੌਕਿਕ ਮਿਲਣੀ ਸ਼ਹਿਰ ਦੇ ਇੱਕ ਨਿਜੀ ਹੋਟਲ ਦੇ ਪ੍ਰੋਗਰਾਮ ਦੌਰਾਨ ਦੇਖਣ ਨੂੰ ਮਿਲੀ। ਜਿਸ ਵਿੱਚ ਸਾਲ 1962 ਤੋਂ ਕੁਝ ਸਾਲ ਪਹਿਲਾਂ ਦੇ ਬੈਚ ਦੇ ਵਿਦਿਆਰਥੀ ਵੀ ਸਨ। ਪੁਰਾਣੀਆਂ ਸਾਂਝਾਂ ਯਾਦਾਂ ਨੂੰ ਤਾਜ਼ਾ ਕਰਦਿਆਂ ਇਹ ਪ੍ਰੋਗਰਾਮ ਸੁਰਜੀਤ ਸਿੰਘ ਭੱਟੀ ਅਤੇ ਗਿਰੀ ਮਹੇਸ਼ਵਰੀ ਦੇ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਾਬਕਾ ਪ੍ਰਿੰਸੀਪਲ ਅਵਤਾਰ ਸਿੰਘ ਗਿੱਲ ਦੇ ਵਿਦਿਆਰਥੀ ਸਾਬਕਾ ਪ੍ਰਿੰਸੀਪਲ ਗੁਰਜੀਤ ਸਿੰਘ ਭੱਟੀ ਇਨ੍ਹਾਂ ਦੇ ਵਿਦਿਆਰਥੀ ਮੌਜੂਦਾ ਪ੍ਰਿੰਸੀਪਲ ਅਮਰੀਕ ਸਿੰਘ ਰੱਖੜਾ ਤੋਂ ਬਾਅਦ ਲੈਕਚਰਾਰ ਸੁਰੇਸ਼ ਗਾਂਧੀ ਦੀਆਂ ਲੜ੍ਹੀਵਾਰ ਗੁਰੂ ਵਿਦਿਆਰਥੀਆਂ ਦੀਆਂ ਚਾਰ ਪੀੜ੍ਹੀਆਂ ਇੱਕ ਮੰਚ ਤੇ ਦੇਖਣ ਨੂੰ ਨਜ਼ਰ ਆਈਆਂ। ਪ੍ਰੋਗਰਾਮ ਦੌਰਾਨ ਕਈ ਕਈ ਸਾਲਾਂ ਤੋਂ ਬਾਅਦ ਮਿਲੇ ਗੁਰੂ ਚੇਲੇ ਭਾਵੁਕ ਹੁੰਦੇ ਵੀ ਨਜ਼ਰ ਆਏ ਤੇ ਇਨ੍ਹਾਂ ਵੱਲੋਂ ਕਾਲਜ ਸਮੇਂ ਦੀਆਂ ਯਾਦਾਂ ਅਤੇ ਇੱਕ ਦੂਸਰੇ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਗਿਆ।
ਪ੍ਰਿੰਸੀਪਲ ਗੁਰਜੀਤ ਸਿੰਘ ਭੱਟੀ,ਗਿਰੀ ਮਹੇਸ਼ਵਰੀ, ਸਾਬਕਾ ਜਿਲਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ,ਬਲਜੀਤ ਸਿੰਘ ਬੁੱਟਰ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਸਾਲ 1920 ਵਿੱਚ ਕਾਲਜ ਸਕੂਲ ਆਫ ਵੇਵਿੰਗ ਦੇ ਨਾਮ ਨਾਲ ਲਾਹੌਰ ਵਿੱਚ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਕਾਲਜ ਦਾ ਟੈਕਸਟਾਈਲ ਇੰਡਸਟਰੀ ਵਿੱਚ ਬਹੁਤ ਯੋਗਦਾਨ ਰਿਹਾ ਹੈ। ਬਹੁਤ ਸਾਰੇ ਇੰਡਸਟਰੀਲਿਸਟ ਇਸ ਕਾਲਜ ਨੇ ਪੈਦਾ ਕੀਤੇ ਹਨ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਕਾਲਿਜ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਕਾਲਿਜ ਦੇ ਅੱਗੋਂ ਲੰਘਦੇ ਹਾਂ ਫੇਰ ਪੂਰੇ ਸਨਮਾਨ ਦੇ ਨਾਲ ਝੁਕ ਜਾਂਦਾ ਹੈ। ਕਿਉਂਕਿ ਇਸ ਕਾਲਿਜ ਤੋਂ ਮਿਲੀ ਸਿੱਖਿਆ ਨਾਲ ਹੀ ਸਮਾਜ ਵਿੱਚ ਸਨਮਾਨਯੋਗ ਸਥਾਨ ਮਿਲਿਆ ਹੈ। ਇਸ ਕਾਲਿਜ ਦੇ ਵਿਦਿਆਰਥੀ ਪੂਰੇ ਦੇਸ਼ ਵਿੱਚ ਟੈਕਸਟਾਈਲ ਇੰਡਸਟਰੀ ਦੀਆਂ ਪ੍ਰਬੰਧਕੀ ਅਹੁਦਿਆਂ ਤੇ ਦੇ ਕੰਮ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਬਣਾਉਣ ਦੇ ਲਈ ਅਹਿਮ ਯੋਗਦਾਨ ਅਦਾ ਕੀਤਾ ਜਾਵੇਗਾ ਉਥੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਵੱਧ ਚੜ੍ਹ ਕੇ ਪ੍ਰੇਰਿਤ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਸਮਾਜ ਵਿੱਚ ਅਹਿਮ ਯੋਗਦਾਨ ਅਦਾ ਕਰਨ ਵਾਲੇ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਜਗਮੋਹਨ ਸਿੰਘ ਗਰੇਵਾਲ,ਕੁਲਦੀਪ ਰਾਣਾ, ਨਿਰਮਲ ਸਿੰਘ,ਬਲਜੀਤ ਸਿੰਘ ਬੁੱਟਰ,ਦਲਜੀਤ ਸਿੰਘ, ਰਾਮਦੇਵ ਹਰੀ,ਹਰਕ੍ਰਿਸ਼ਨ ਸਿੰਘ,ਸੁਨੀਲ ਜੋਸ਼ੀ ਸਮੇਤ ਹੋਰ ਕਈ ਗੁਰੂ ਅਤੇ ਵਿਦਿਆਰਥੀ ਮੌਜੂਦ ਸਨ।

NO COMMENTS

LEAVE A REPLY