ਬੁਢਲਾਡਾ, 23 ਅਕਤੂਬਰ (ਦਵਿੰਦਰ ਸਿੰਘ ਕੋਹਲੀ) : ਬੀਤੀ ਰਾਤ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਘਰ ਵਿੱਚ ਲੱਗਭਗ 12 ਵਜੇ ਅਚਾਨਕ ਅੱਗ ਲੱਗ ਗਈ।ਅੱਗ ਇੰਨੀ ਤੇਜ਼ ਸੀ ਕਿ ਘਰ ਵਿੱਚ ਸੁੱਤੇ ਪਏ ਪਤੀ-ਪਤਨੀ ਦੀ ਮੌਕੇ’ਤੇ ਹੀ ਮੌਤ ਹੋ ਗਈ।ਵਾਰਡ ਦੇ ਕੌਂਸਲਰ ਪ੍ਰੇਮ ਕੁਮਾਰ ਗਰਗ ਨੇ ਦੱਸਿਆ ਕਿ ਰਾਮਪਾਲ ਕੁਮਾਰ(ਉਰਫ਼ ਕੱਦੂ) (62) ਅਤੇ ਉਸਦੀ ਪਤਨੀ ਕ੍ਰਿਸ਼ਨਾ (60) ਦੀ ਮੌਕੇ’ਤੇ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਕ੍ਰਿਸ਼ਨ ਕੁਮਾਰ (28) ਕੋਠੇ ਤੇ ਸੁੱਤਾ ਪਿਆ ਸੀ। ਉਸਨੇ ਆਪਣੇ ਮਾਤਾ ਪਿਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ ਅਤੇ ਉਹ ਵੀ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ।ਉਨ੍ਹਾਂ ਦੱਸਿਆ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗਣ ਦਾ ਅਨੁਮਾਨ ਹੈ।ਉਨ੍ਹਾਂ ਦੱਸਿਆ ਕਿ ਉਸਦਾ ਬੇਟਾ ਕਿ੍ਸ਼ਨ ਕੁਮਾਰ ਨਿੱਜੀ ਹਸਪਤਾਲ ਦੇ ਇਲਾਜ ਅਧੀਨ ਹੈ।ਬੁਢਲਾਡਾ ਸ਼ਹਿਰ ਦੇ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੂਰਨਯੋਗ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਐਂਬੂਲੈਂਸ ਦੀ ਵਿਵਸਥਾ ਕੀਤੀ ਜਾਵੇ।