ਜਿਲਾ ਟਾਸਕ ਫੋਰਸ (ਮਲੇਰੀਆ) ਦੀ ਮੀਟਿੰਗ ਕੀਤੀ ਗਈ

0
18

ਅੰਮ੍ਰਿਤਸਰ 20 ਅਪ੍ਰੈਲ (ਰਾਜਿੰਦਰ ਧਾਨਿਕ) : ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਜਿਲਾ ਪ੍ਰਸ਼ਾਸ਼ਨ ਦੇ ਦਿਸ਼ਾਨਿਰਦੇਸ਼ਾਂ ਅਨੂਸਾਰ ਮਲੋਰੀਆਂ ਜਾਗ੍ਰੂਕਤਾ ਮੁਹਿੰਮ ਤਹਿਤ ਅੱਜ ਜਿਲਾ੍ਹ ਕੰਪਲੈਕਸ ਵਿਖੇ ਇਕ ਅਹਿਮ ਮੀਟਿੰਗ ਬੁਲਾਈ ਗਈ।ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜੀ) ਸ੍ਰੀ ਸੰਜੀਵ ਸ਼ਰਮਾਂ ਵਲੋਂ ਕੀਤੀ ਗਈ। ਇਸ ਮੀਟਿੰਗ ਵਿਚ ਨਗਰ ਨਿਗਮ ਅੰਮ੍ਰਿਤਸਰ, ਲੋਕਲ ਬਾਡੀਜ ਵਿਭਾਗ, ਪੰਜਾਬ ਰੋਡਵੇਜ, ਸਿੱਖਿਆ ਵਿਭਾਗ, ਵਾਟਰ ਸਪਲਾਈ ਵਿਭਾਗ,ਸਰਕਾਰੀ ਅਤੇ ਗੈਰ ਸਰਕਾਰੀ ਮੈਡੀਕਲ ਕਾਲਿਜ,ਆਈ.ਐਮ.ਏ, ਮੱਛੀ ਪਾਲਣ ਵਿਭਾਗ,ਪੰਚਾਇਤ ਵਿਭਾਗ, ਸੀ.ਡੀ.ਪੀ.ਉ ਵਿਭਾਗ, ਜਿਲਾ੍ਹ ਫੂਡ ਸਪਲਾਈ ਵਿਭਾਗ,ਪੇਂਡੂ ਵਿਕਾਸ ਅਤੁ ਪੰਚਾਇਤ ਵਿਭਾਗ,ਪਸ਼ੂ ਪਾਲਣ ਵਿਭਾਗ, ਮੰਡੀ ਬੋਰਡ, ਖੇਤੀਬਾੜੀ ਵਿਭਾਗ ਆਦਿ ਸ਼ਾਮਿਲ ਹੋਏ।ਇਸ ਅਵਸਰ ਤੇ ਸੰਬੋਧਨ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਜੀ) ਸ੍ਰੀ ਸੰਜੀਵ ਸ਼ਰਮਾਂ ਨੇ ਕਿਹਾ ਕਿ ਸਾਰੇ ਹੀ ਵਿਭਾਗ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਨਣ ਅਤੇ ਮਲੇਰੀਆ ਅਤੇ ਡੇਂਗੂ ਤੋਂ ਬਚਾਓ ਸੰਬਧੀ ਸਹਿਯੋਗ ਦੇਣ।ਉਹਨਾਂ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਅਤੇ ਸਿਹਤ ਵਿਭਾਗ ਰਲ ਕੇ ਟੀੰਮਾਂ ਦਾਗ ਠਨ ਕਰਨ ਅਤੇ ਖਾਸ ਪ੍ਰਭਾਵਿਤ ਇਲਾਕਿਆਂ ਵਿਚ ਜਾਗਰੂਕਤਾ ਮੁਹਿੰਮ ਵਿਚ ਤੇਜੀ ਲਿਆਉਣ ਤਾਂ ਜੋ ਸਮਾਂ ਰਹਿੰਦਿਆਂ ਹੀ ਮਲੇਰੀਆਂ ਅਤੇ ਡੇਂਗੂ ਸੰਬਧੀ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਪਿਛਲੇ ਸਾਲ ਦੋਰਾਨ ਮਲੇਰੀਆ ਦੇ ਕੇਸ ਕਾਫੀ ਘੱਟ ਰਹੇ ਹਨ, ਪਰ ਇਸ ਮੁਕਾਮ ਨੂੰ ਅਸੀ ਬਰਕਰਾਰ ਰੱਖਣਾ ਹੈ ਅਤੇ ਜੀਰੋ ਮਲੇਰੀਆ ਦਾ ਟੀਚਾ ਪੂਰਾ ਕਰਨਾ ਹੈ।ਤਾਂ ਜੋ “ਮਲੇਰੀਆ ਨੂੰ ਘਟਾਉਣ ਲਈ ਨਵੀਆਂ ਨੀਤੀਆਂ ਅਪਣਾਓ ਅਤੇ ਮਨੁਖੀ ਜਾਨਾਂੰ ਬਚਾਓ” ਥੀਮ ਨੂੰ ਸਾਕਾਰ ਕੀਤਾ ਜਾ ਸਕੇ।ਮਲੇਰੀਆ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਕਿਉਕਿ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਉਨਾਂ ਕਿਹਾ ਕਿ ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜਾਏ ਨਸ਼ਟ ਕਰਨਾ ਚਾਹੀਦਾ ਹੈ ਜਾਂ ਕਬਾੜੀਏ ਨੁੰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਣੇ ਜਾਨ। ਮੱਛਰ ਭਜਾਉਣ ਵਾਲੀਆ ਕਰੀਮਾ ਆਦੀ ਦਾ ਇਸਤੇਮਾਲ ਵੀ ਸਾਨੂੰ ਮਲੇਰੀਆ ਤੋ ਬਚਾ ਸਕਦਾ ਹੈ। ਜਿਲਾ ਅੇਪੀਡੀਮੋਲੋਜਿਸਟ ਡਾ ਮਦਨ ਮੋਹਨ ਨੇ ਇਸ ਅਵਸਰ ਤੇ ਸਬੋਧਨ ਕਰਦਿਆ ਦਸਿਆ ਕਿ ਮਲਰੀਆ ਇੱਕ ਵਾਇਰਲ ਬੁਖਾਰ ਹੈ ਜੋ ਕਿ ਮਾਦਾ ਐਨਾਫਲੀਜ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਜਿਸਦੇ ਲੱਛਣ ਤੇਜ ਸਿਰ ਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾ ਦਾ ਦਰਦ, ਅੱਖਾ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੰੂਹ ਅਤੇ ਮਸੂੜਿਆ ਵਿੱਚੋ ਖੂਨ ਵਗਣਾ ਆਦੀ ਹੈ। ਮਲੇਰੀਆ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ। ਇਸ ਮੋਕੇ ਤੇ ਡਾ ਰਿਚਾ ਵਰਮਾਂ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਅੇੈਸ.ਆਈ ਗੁਰਦੇਵ ਸਿੰਘ ਢਿੱਲੋ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

NO COMMENTS

LEAVE A REPLY