Fwd: ਮੇਅਰ ਰਿੰਟੂ ਅਤੇ ਵਿਧਾਇਕ ਡਾ: ਸੰਧੂ ਵੱਲੋਂ ਮਾਡਲ ਟਾਉਨ ਮਾਤਾ ਲਾਲ ਦੇਵੀ ਮੰਦਰ ਸਵਾਗਤੀ ਗੇਟ ਤੋਂ ਸੜਕ ਦੇ ਨਿਰਮਾਣ ਕਾਰਜ ਦਾ ਕੀਤਾ ਗਿਆ ਸ਼ੁਭਾਰੰਭ

0
11

 

ਅੰਮ੍ਰਿਤਸਰ 19 ਅਕਤੂਬਰ (ਪਵਿੱਤਰ ਜੋਤ) :  ਮੇਅਰ ਕਰਮਜੀਤ ਸਿੰਘ ਵੱਲੋਂ ਵਾਰਡ ਨੰ 78 ਦੇ ਇਲਾਕੇ ਅਵਤਾਰ ਐਵੀਨਿਊ ਵਿਖੇ 31 ਲੱਖ ਰੁਪਏ ਦੀ ਲਾਗਤ ਨਾਲ ਲੁੱਕ ਬਜ਼ਰੀ ਦੀਆਂ ਸੜਕਾਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਅੱਜ ਦਾ ਇਹ ਉਦਘਾਟਨ 31 ਲੱਖ ਰੁਪਏ ਦੀ ਲਾਗਤ ਨਾਲ ਪਾਸ ਹੋਏ ਕੰਮ ਅਧੀਨ ਕੀਤਾ ਗਿਆ ਹੈ। ਆਪਣੇ ਸੰਬੋਧਨ ਵਿਚ ਮੇਅਰ ਨੇ ਕਿਹਾ ਕਿ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਅਧੀਨ ਗੁਰੂ ਨਗਰੀ ਦੀਆਂ ਸਾਰੀਆਂ ਪ੍ਰਮੁੱਖ ਸੜ੍ਹਕਾਂ ਦੀ ਮੁੜ ਬਣਤਰ ਕੀਤੀ ਜਾਵੇਗੀ ਜਿਸ ਨਾਲ ਸ਼ਹਿਰਵਾਸੀਆਂ ਨੂੰ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ ਉਥੇ ਸੜਕਾਂ ਦੇ ਟੋਇਆ ਆਦਿ ਤੋਂ ਨਿਜ਼ਾਤ ਹਾਸਲ ਹੋਵੇਗੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚ ਰੋਜਾਨਾ ਲੱਖਾਂ ਸ਼ਰਧਾਲੂ ਧਾਰਮਿਕ ਤੇ ਇਤਿਹਾਸਕ ਸਥਾਨਾ ਦੇ ਦਰਸ਼ਨਾਂ ਲਈ ਆਉਂਦੇ ਹਨ ਇਸ ਲਈ ਇਹਨਾਂ ਸੜਕਾਂ ਦਾ ਨਿਰਮਾਣ ਜਰੂਰੀ ਹੈ ਜਿਸ ਤਹਿਤ ਤੇਜ਼ੀ ਨਾਲ ਇਹ ਸੜਕਾਂ ਬਨਾਉਣ ਦੇ ਕੰਮ ਨੇਪੜੇ ਚਾੜੇ ਜਾਣਗੇ।
ਇਸ ਅਵਸਰ ਤੇ ਕੌਂਸਲਰ ਸੁਖਬੀਰ ਸਿੰਘ ਸੋਨੀ, ਸੁਖਦੇਵ ਸਿੰਘ ਚਾਹਲ, ਪਹਿਲਵਾਨ ਦਵਿੰਦਰ ਸਿੰਘ ਤੋਂ ਇਲਾਵਾ ਦਵਿੰਦਰ ਸਿੰਘ ਸੰਧੂ, ਮਨਜੀਤ ਸਿੰਘ, ਕਿਰਨਜੀਤ ਸਿੰਘ, ਡਾ: ਸੰਨੀ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

NO COMMENTS

LEAVE A REPLY