ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਾਲਿਆਂ ਨੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਕੀਰਤਨ ਪ੍ਰਵਾਹ ਚ ਹਾਜ਼ਰੀ ਭਰੀ

0
15

ਅੰਮ੍ਰਿਤਸਰ 9 ਅਕਤੂਬਰ ( ਪਵਿੱਤਰ ਜੋਤ) ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਬੁੱਢਾ ਦਲ ਵਿਖੇ ਸਿੱਖ ਕੌਮ ਦੇ ਮਹਾਨ ਨਿਧੱੜਕ ਜਰਨੈਲ, ਸਿੱਖ ਸਿਧਾਂਤ ਦੇ ਪਹਿਰੇਦਾਰ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਜਥੇ ਨੇ ਸੁਖਮਨੀ ਸਾਹਿਬ ਦੇ ਪਾਠ ਤੇ ਸ਼ਬਦ ਕੀਰਤਨ ਦੀ ਵਿਸ਼ੇਸ਼ ਚੋਂਕੀ ਭਰੀ। ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਜਥੇ ਦੇ ਮੁਖੀ ਭਾਈ ਸਤਿੰਦਰ ਸਿੰਘ ਚਾਵਲਾ, ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਨੇ ਗੁਰੂ ਮਹਿਮਾ ਗਾਉਂਦਿਆਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ ਦੋ ਸੌ ਸਾਲਾ ਸ਼ਹੀਦੀ ਦਿਹਾੜਾ ਜੋ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਮਨਾਇਆ ਜਾ ਰਿਹਾ ਹੈ ਇਹ ਪ੍ਰਸੰਸਾ ਜਨਕ ਤੇ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਲਗਾਤਾਰ ਇਕ ਸਾਲ ਲਈ ਚੱਲ ਰਿਹਾ ਕੀਰਤਨ ਪ੍ਰਵਾਹ ਵਿੱਚ ਗੁਰੂ ਜਸ ਜਪਣ ਵਾਲੇ ਜਥਿਆਂ ਤੇ ਸਰਵਣ ਕਰਨ ਵਾਲਿਆਂ ਦੀ ਹਾਉਮੇ, ਹੰਕਾਰ, ਲੋਭ, ਮੋਹ ਦੇ ਬੰਦਨ ਕੱਟੇ ਜਾਣਗੇ। ਮਨੁੱਖ ਨਿਰਮਲ, ਨਿਰਛਲ, ਹੋ ਲੋਕ ਭਾਲਈ ਦੇ ਜਤਨ ਕਰਦਾ ਹੈ ਤੇ ਗੁਰੂ ਵੀ ਨੇੜੇ ਹੋ ਅਸੀਸ ਦੇਂਦਾ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਜਥੇ ਦੇ ਮੁਖੀ ਭਾਈ ਸਤਿੰਦਰ ਸਿੰਘ ਚਾਵਲਾ ਨੂੰ ਬੁੱਢਾ ਦਲ ਵਲੋਂ ਸਿਰਪਾਓ ਦੀ ਬਖਸ਼ਿਸ਼ ਕਰ ਕੇ ਸਨਮਾਨਿਤ ਕੀਤਾ। ਸ. ਬੇਦੀ ਨੇ ਸਮੁੱਚੀ ਸੰਗਤ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦੇਂਦਿਆ ਕਿਹਾ ਕਿ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਚੱਲ ਰਹੇ ਕੀਰਤਨ ਪ੍ਰਵਾਹ ਵਿੱਚ ਦਿੱਲੀ ਤੇ ਹੋਰ ਪ੍ਰਾਤਾਂ ਤੋਂ ਵੀ ਜਥੇ ਕੀਰਤਨ ਕਰਨ ਲਈ ਤਰੀਕਾਂ ਲੈ ਰਹੇ ਹਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਕੀਰਤਨੀ ਜਥੇ, ਨਾਮ ਅਭਿਆਸ ਸੇਵਾ ਸੁਸਾਇਟੀ ਵੀ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਹਾਜ਼ਰੀ ਲੁਆ ਰਹੇ ਹਨ। ਉਨ੍ਹਾਂ ਕਿਹਾ ਖਾਲਸਾ ਰਾਜ ਦੇ ਥੰਮ੍ਹ ਤੇ ਕੌਮ ਦੀ ਚੜਦੀ ਕਲਾ ਨੂੰ ਸਮਰਪਿਤ ਇਸ ਮਹਾਨ ਯੋਧੇ ਦੀ ਸ਼ਤਾਬਦੀ ਪੂਰੇ ਹੁਲਾਸ ਨਾਲ ਮਨਾਈ ਜਾਵੇਗੀ। ਉਨ੍ਹਾਂ ਕਿਹਾ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਜਥਿਆਂ ਨੂੰ ਪੁਰਨ ਤੌਰ ਤੇ ਪਿਆਰ ਸਤਿਕਾਰ ਸਹਿਯੋਗ ਦੇ ਰਹੇ ਹਨ।

NO COMMENTS

LEAVE A REPLY