ਭਗਵਾਨ ਸ਼੍ਰੀ ਵਾਲਮੀਕਿ ਪ੍ਰਗਟ ਦਿਵਸ ਦੀਆਂ ਤਿਆਰੀਆਂ ਸਦਕਾ ਮੇਅਰ ਰਿੰਟੂ ਨੇ ਅਧਿਕਾਰੀਆਂ ਨਾਲ ਕੀਤੀ ਬੈਠਕ

0
38

ਸ਼ਹਿਰ ਦੀਆਂ ਸੜ੍ਹਕਾਂ ਹੋਣਗੀਆਂ ਸਾਫ਼, ਹਰ ਪਾਸੇ ਲਾਈਟਾਂ ਦੀ ਹੋਵੇਗੀ ਜਗਮਗ – ਮੇਅਰ ਕਰਮਜੀਤ ਸਿੰਘ ਰਿੰਟੂ
ਮੇਅਰ ਵੱਲੋਂ ਤਿਊਹਾਰਾਂ ਨੂੰ ਲੈਕੇ ਨਗਰ ਨਿਗਮ ਦੇ ਆਲਾ ਅਧਿਕਾਰੀਆਂ ਨੂੰ ਸਾਰੇ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ

ਅੰਮ੍ਰਿਤਸਰ 4 ਅਕਤੂਬਰ (ਪਵਿੱਤਰ ਜੋਤ) : ਭਗਵਾਨ ਸ੍ਰੀ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾ ਨੂੰ ਲੈਕੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਸੰਯੂਕਤ ਕਮਿਸ਼ਨਰ ਹਰਦੀਪ ਸਿੰਘ ਦੀ ਕੇਂਦਰੀ ਵਾਲਮੀਕਿ ਮੰਦਰ, ਹਾਥੀ ਗੇਟ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਹੋਈ ਜਿਸ ਵਿਚ ਡਿਪਟੀ ਮੇਅਰ ਯੂਨਸ ਕੁਮਾਰ, ਕੇਂਦਰੀ ਵਾਲਮੀਕਿ ਮੰਦਰ, ਹਾਥੀ ਗੇਟ ਦੇ ਚੇਅਰਮੈਨ ਯੋਗਰਾਜ ਮਲਹੋਤਰਾ, ਅਸ਼ੋਕ ਭੱਟੀ, ਤਿਰਲੋਕ ਚੰਦ, ਅਤੇ ਰਜਿੰਦਰ ਕੁਮਾਰ ਨੀਟੂ ਤੋਂ ਇਲਾਵਾ ਨਗਰ ਨਿਗਮ, ਅੰਮ੍ਰਿਤਸਰ ਦੇ ਸਿਵਲ, ਓ.ਐਂਡ ਐਮ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ। ਇਸ ਮੀਟਿੰਗ ਵਿਚ ਮੰਦਰ ਕਮੇਟੀ ਨੇ ਮੇਅਰ ਰਿੰਟੂ ਨੂੰ ਦੱਸਿਆ ਕਿ ਅਗਾਮੀ ਦਿਨਾਂ ਦੇ ਵਿਚ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧ ਵਿਚ ਇਕ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚੋਂ ਲੰਘਣੀ ਹੈ। ਉਹਨਾ ਕਿਹਾ ਕਿ ਸ਼ਹਿਰ ਦੀਆਂ ਕਈ ਸੜ੍ਹਕਾ ਦੀ ਮੁਰੰਮਤ, ਸਾਫ਼-ਸਫਾਈ, ਚੌਂਕਾਂ ਵਿਚ ਸਟਰੀਟ ਲਾਈਟ ਅਤੇ ਮਿੰਨੀ ਹਾਈਮਾਸਟ ਆਦਿ ਦੇ ਢੁੱਕਵੇਂ ਇੰਤਜਾਮ ਦੀ ਲੋੜ ਹੈ।
ਇਸ ਮੌਕੇ ਤੇ ਮੇਅਰ ਰਿੰਟੂ ਅਤੇ ਸੰਯੂਕਤ ਕਮਿਸ਼ਨਰ ਨੇ ਕੇਂਦਰੀ ਵਾਲਮੀਕਿ ਮੰਦਰ ਦੇ ਅਹੁੱਦੇਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਸ਼ਹਿਰ ਦੀਆਂ ਸੜਕਾਂ ਤੇ ਕੋਈ ਟੋਇਆ ਨਜ਼ਰ ਨਹੀ ਆਵੇਗਾ। ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਜਗਮਗ ਕਰਨਗੀਆ ਅਤੇ ਸਫਾਈ ਵੱਲੋਂ ਵੀ ਕੋਈ ਸਮੱਸਿਆ ਨਹੀਂ ਆਵੇਗੀ। ਉਹਨਾਂ ਨੇ ਕਿਹਾ ਕਿ ਅਗਰ ਕਿਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਅਤੇ ਉਹਨਾਂ ਨੇ ਇਸ ਨੂੰ ਲੈਕੇ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਕੰਮ ਨੂੰ ਲੈਕੇ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਂਹਨਾਂ ਨੇ ਕਿਹਾ ਕਿ ਤਿਉਹਾਰਾਂ ਨੂੰ ਲੈਕੇ ਟੀਮਾਂ ਬਣਾਈਆਂ ਜਾਣ ਅਤੇ ਮੰਦਰ, ਗੁਰੂਦੁਆਰੇ ਅਤੇ ਮਸਜਿਦਾਂ ਦੇ ਕੋਲ ਸਾਫ-ਸਫਾਈ ਅਤੇ ਸਟਰੀਟ ਲਾਈਟ ਦੀ ਸ਼ਿਕਾਇਤ ਨੂੰ ਖਾਸ ਤੌਰ ਤੇ ਚੈੱਕ ਕੀਤਾ ਜਾਵੇ ਤਾਂ ਜੋ ਤਿਊਹਾਰ ਵਾਲੇ ਦਿਨ ਕੋਈ ਮ਼ਸਕਿਲ ਨਾ ਆਵੇ।
ਮੇਅਰ ਰਿੰਟੂ ਨੁੰ ਕਿਹਾ ਕਿ ਗੁਰੂ ਨਗਰੀ ਦੇ ਵਿਚ ਦੀਵਾਲੀ ਦੇ ਨੇੜੇ ਤਿਉਹਾਰ ਹੁੰਦੇ ਹਨ ਜਿਸ ਨੂੰ ਲੈਕੇ ਉਹਨਾਂ ਵੱਲੋਂ ਪਹਿਲੇ ਹੀ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਤਿਉਹਾਰ ਵੇਲੇ ਸ਼ਹਿਰ ਦੇ ਵਿਚ ਸਫਾਈ ਵਿਵਸਥਾ ਅਤੇ ਹੋਰ ਕੰਮਾਂ ਲਈ ਔਚਕ ਨਰੀਖਣ ਕਰਨਗੇ ਜਿਸ ਦਾ ਅਧਿਕਾਰੀ ਧਿਆਨ ਰੱਖਣ।
ਮੇਅਰ ਰਿੰਟੂ ਨੇ ਕਿਹਾ ਕਿ ਗੁਰੂ ਨਗਰੀ ਦੇ ਵਿਕਾਸ ਲਈ ਉਹ ਹਮੇਸ਼ਾਂ ਵਚਨਬੱਧ ਹਨ, ਉੱਥੇ ਹੀ ਉਹਨਾਂ ਨੇ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਿਉਹਾਰਾਂ ਤੇ ਆਪਣਾ ਘਰ ਅਤੇ ਆਲ-ਦੁਆਲਾ ਸਾਫ ਰੱਖਣ ਅਤੇ ਨਗਰ ਨਿਗਮ ਨੂੰ ਆਪਣਾ ਸਹਿਯੌਗ ਦੇਣ ।
ਇਸ ਮੌਕੇ ਤੇ ਨਿਗਰਾਨ ਇੰਜੀ. ਦੁਪਿੰਦਰ ਸੰਧੂ, ਸੰਦੀਪ ਸਿੰਘ, ਸਤਿੰਦਰ ਕੁਮਾਰ, ਐਕਸੀਅਨ ਮਨਜੀਤ ਸਿੰਘ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਡਾ: ਯੋਗੇਸ਼ ਅਰੋੜਾ, ਸੁਰਿੰਦਰ ਸਿੰਘ ਜੇ.ਈ. ਆਦਿ ਮੌਜੂਦ ਸਨ।

NO COMMENTS

LEAVE A REPLY