ਰਾਯਨ ਸੰਸਥਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ

0
14

ਅੰਮ੍ਰਿਤਸਰ 3 ਅਕਤੂਬਰ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੇ ਚੇਅਰਮੈਨ ਸਰ ਡਾ: ਏ ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ‘ਇਕ ਪੰਜਾਬ ਗਰਲਜ਼ ਬਟਾਲੀਅਨ ਦੇ ਐਨ.ਸੀ.ਸੀ ਕੈਡਿਟਾਂ ਨੇ “ਪੁਨੀਤ ਸਾਗਰ ਅਭਿਆਨ” ਦੀ ਸਫਾਈ ਮੁਹਿੰਮ ਦੇ ਹਿੱਸੇ ਵਜੋਂ ਤਾਰਾਵਾਲਾ ਪੁਲ, ਨਹਿਰ ਦਾ ਦੌਰਾ ਕੀਤਾ। ਜਿਸ ਵਿੱਚ ਸਕੂਲ ਦੇ ਨਾਲ-ਨਾਲ ਐਨ.ਜੀ.ਓ ਆਸ਼ਰੇ ਚੈਰੀਟੇਬਲ ਟਰੱਸਟ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਇਆ। ਸ਼ੀ੍ਰਮਤੀ ਕੰਚਨ ਮਲਹੋਤਰਾ, ਪ੍ਰਿੰਸੀਪਲ ਰਾਯਨ ਇੰਟਰਨੈਸ਼ਨਲ ਸਕੂਲ,ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ ਇਸ ਸਫਾਈ ਵਿੱਚ ਸਕੂਲ ਦੇ ਸਾਰੇ ਐਨ.ਸੀ.ਸੀ. ਕੈਡਿਟਾਂ ਅਤੇ ਉਨ੍ਹਾਂ ਦੇ ਸੀ.ਟੀ.ਓਜ਼ ਨੇ ਸਰਗਰਮੀ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਜਲ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੰਦੇਸ਼ਾਂ ਵਾਲੇ ਪੋਸਟਰ ਵੀ ਬਣਾਏ। । ਕੈਡਿਟਾਂ ਨੇ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਅਤੇ ਖਰੀਦਦਾਰੀ ਲਈ ਜਾਂਦੇ ਸਮੇਂ ਹਮੇਸ਼ਾ ਕੱਪੜੇ ਦੇ ਬੈਗ ਨਾਲ ਰੱਖਣ ਦੀ ਹਦਾਇਤ ਕੀਤੀ। ਰਾਯਨ ਸੰਸਥਾ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਹ ਸਮੁੱਚੀ ਮੁਹਿੰਮ ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਦੀ
ਦੇਖ-ਰੇਖ ਹੇਠ ਹੋਈ।

NO COMMENTS

LEAVE A REPLY