ਰਾਮਲੀਲਾ ਦੀ ਦੂਜੀ ਨਾਈਟ ਦਾ ਉਦਘਾਟਨ ਸ੍ਰੀ ਚਿ੍ੰਜੀ ਲਾਲ ਜੈਨ ਨੇ ਕੀਤਾ

0
17

ਬੁਢਲਾਡਾ, 28 ਸਤੰਬਰ (ਦਵਿੰਦਰ ਸਿੰਘ ਕੋਹਲੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਮਹਾਂਵੀਰ ਦਲ ਰਜਿਸਟਰਡ ਬੁਢਲਾਡਾ ਵੱਲੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੱਗਭੱਗ 60 ਸਾਲਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ।ਰਾਮਲੀਲਾ ਵਿੱਚ ਪ੍ਬੰਧਕ ਅਤੇ ਕਲਾਕਾਰ ਸਤਪਾਲ,ਟਿੰਕੂ ਬਿਹਾਰੀ,ਸੁਰੇਸ਼ ਕੁਮਾਰ ਗੋਇਲ,ਅਵਤਾਰ ਆਰਜ਼ੂ,ਹਾਸ-ਰਸ ਕਲਾਕਾਰ ਭਲਿੰਦਰ ਵਾਲੀਆ ਅਤੇ ਅਰਸ਼ ਵਾਲੀਆ,ਦੀਪੂ ਵਰਮਾ,ਰਕੇਸ਼ ਜੈਨ,ਸੰਕੇਤ ਬਿਹਾਰੀ,ਅੱਟਲ ਬਿਹਾਰੀ ਅਤੇ ਅਰਸ਼ ਵਾਲੀਆ ਆਦਿ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ 5 ਅਕਤੂਬਰ ਨੂੰ ਦੁਸ਼ਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਣ ਦੇ ਪੁੱਤਲੇ ਸਾੜੇ ਜਾਣਗੇ।ਬੰਬ, ਪਟਾਕੇ ਅਤੇ ਆਤਿਸ਼ਬਾਜ਼ੀਆਂ ਚਲਾਈਆਂ ਜਾਣਗੀਆਂ। ਇਸ ਅਦਭੁੱਤ ਨਜ਼ਾਰੇ ਦਾ ਆਨੰਦ ਮਾਣਨ ਲਈ ਦੁਰ-ਦੂਰਾਡੇ ਤੋਂ ਲੋਕਾਂ ਦਾ ਇਕੱਠ ਦੇਖਣ ਨੂੰ ਮਿਲੇਗਾ।

NO COMMENTS

LEAVE A REPLY