ਜਾਦੂ ਦੀ ਜੱਫੀ (ਫੈਮਲੀ ਮੁਲਾਕਾਤ) ਦਾ ਪ੍ਰੋਗਰਾਮ 15 ਸਤੰਬਰ ਤੋਂ ਸ਼ੁਰੂ-ਸੁਪਰਡੰਟ ਕੇਂਦਰੀ ਜੇਲ

    0
    7

    ਅੰਮ੍ਰਿਤਸਰ, 14 ਸਤੰਬਰ (ਪਵਿੱਤਰ ਜੋਤ) :  —ਜੇਲ ਵਿਭਾਗ ਪੰਜਾਬ ਵੱਲੋਂ ਜੇਲ ਵਿੱਚ ਬੰਦ ਕੈਦੀ ਅਤੇ ਹਵਾਲਾਤੀ ਬੰਦੀਆਂ ਗਲਵਕੜੀ ‘‘ਜਾਦੂ ਦੀ ਜੱਫੀ’’ (ਫੈਮਲੀ ਮੁਲਾਕਾਤ) ਦਾ ਪ੍ਰੋਗਰਾਮ 15 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਨੇਕ ਆਚਰਣ ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਬੰਦੀਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਜੇਲ ਅੰਦਰ ਮਿਲਣ ਦਾ ਮੌਕਾ ਦਿੱਤਾ ਜਾਵੇਗਾ।
    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰ ਸੁਰਿੰਦਰ ਸਿੰਘ ਸੁਪਰਡੰਟ ਕੇਂਦਰੀ ਜੇਲ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਮੁਲਾਕਾਤ ਆਮ ਤੌਰ ਤੇ ਚਲਦੀ ਮੁਲਾਕਾਤ ਤੋਂ ਵੱਖ ਹੋਵੇਗੀ, ਜਿਸ ਵਿੱਚ ਬੰਦੀ ਦਾ ਪਰਿਵਾਰ ਸਪੈਸ਼ਲ ਬਣਾਏ ਗਏ ਮੁਲਾਕਾਤ ਹਾਲ ਵਿੱਚ ਆਉਣਗੇ ਅਤੇ ਬੰਦੀ ਨਾਲ ਬੈਠ ਕੇ ਮੁਲਾਕਾਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਜੋ ਮੁਲਾਕਾਤ ਕਰਵਾਈ ਜਾਂਦੀ ਸੀ ਉਸ ਵਿੱਚ ਬੰਦੀ ਨੂੰ ਕੇਵਲ 1 ਜਾਂ 2 ਪਰਿਵਾਰਕ ਮੈਂਬਰ ਹੀ ਮਿਲ ਸਕਦੇ ਹਨ ਅਤੇ ਉਨ੍ਹਾਂ ਵਿੱਚ ਜਾਲੀ ਜਾਂ ਸ਼ੀਸ਼ਾ ਲਗਾ ਕੇ ਮੁਲਾਕਾਤ ਕਰਵਾਈ ਜਾਂਦੀ ਸੀ।
    ਸੁਪਰਡੰਟ ਜੇਲ ਨੇ ਕਿਹਾ ਕਿ ਪੰਜਾਬ ਜੇਲ ਵਿਭਾਗ ਦੀ ਸੁਧਾਰ ਨੀਤੀ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੰਦੀਆਂ ਨੂੰ ਜੇਲ ਅੰਦਰ ਆਪਣਾ ਆਚਰਣ ਠੀਕ ਰੱਖਣ ਦੀ ਪ੍ਰੇਰਨਾ ਮਿਲੇਗੀ, ਉਨ੍ਹਾਂ ਦੇ ਆਪਣੇ ਪਰਿਵਾਰ ਨਾਲ ਮੇਲ ਮਿਲਾਪ ਹੁੰਦਾ ਰਹੇਗਾ, ਉਹ ਜੇਲ ਵਿੱਚ ਰਹਿੰਦਿਆਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਵਿੱਚ ਹਿੱਸੇਦਾਰੀ ਪਾ ਸਕਣਗੇ ਅਤੇ ਜੇਲ ਤੋਂ ਨਿਕਲਣ ਤੱਕ ਪਰਿਵਾਰ ਨਾਲ ਇਕ ਕੜੀ ਦਾ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਬੰਦੀਆਂ ਦੇ ਵਿਵਹਾਰ ਵਿੱਚ ਸੁਧਾਰ ਆਵੇਗਾ।
    ——

    NO COMMENTS

    LEAVE A REPLY