ਅਰਮਾਨਦੀਪ ਸਿੰਘ 20 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ

0
27

ਅੰਮ੍ਰਿਤਸਰ 23 ਅਗਸਤ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਮਾਣਯੋਗ ਚੇਅਰਮੈਨ ਡਾਕਟਰ ਏ ਐੱਫ ਪਿੰਟੋ ਅਤੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਅਰਮਾਨਦੀਪ ਸਿੰਘ ਨੌਵੀਂ ਡੀ ਨੇ 11 ਪੰਜਾਬ ਬਟਾਲੀਅਨ ਦੁਆਰਾ ਆਯੋਜਿਤ ਐਨ ਸੀ ਸੀ ਕੈਡਿਟ ਫਾਇਰਿੰਗ ਮੁਕਾਬਲੇ ਵਿੱਚ ਭਾਗ ਲਿਆ। ਇਹ ਮੁਕਾਬਲਾ ਐਸ ਜੀ ਐਚ ਕੇ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅਰਮਾਨਦੀਪ ਨੇ 20 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਪੰਡਿਤ ਕੰਚਨ ਮਲਹੋਤਰਾ ਨੇ ਕੈਡਿਟ ਨੂੰ ਉਸ ਦੀ ਕਾਰਗੁਜਾਰੀ ਲਈ ਵਧਾਈ ਦਿੱਤੀ।

NO COMMENTS

LEAVE A REPLY