ਦਿਸ਼ੀਕਾ ਸੂਰੀ ਨੇਸੋਨੇ ਦੇ ਤਗਮੇ ਜਿੱਤ ਕੀਤਾ ਸਕੂਲ ਦਾ ਨਾਂ ਰੌਸ਼ਨ

0
28

ਅੰਮ੍ਰਿਤਸਰ 12 ਅਗਸਤ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੀ ਜਮਾਤ 7ਵੀਂ ਬੀ ਦੀ ਵਿਦਿਆਰਥਣ ਦਿਸ਼ੀਕਾ ਸੂਰੀ ਨੇਚੇਅਰਮੈਨ ਸਰ ਡਾ: ਏ. ਐੱਫ .ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ ਦੀ ਅਗਵਾਈ ਹੇਠ ਓਪਨ ਜਿਲਾ ਬੈਡਮਿੰਟਨ ਚੈਂਪੀਅਨਸ਼ਿਪ(Open District Badminton Championship) vich ਭਾਗ ਲਿਆ। ਇਹ ਮੁਕਾਬਲਾ 3 ਅਗਸਤ ਤੋਂ 7 ਅਗਸਤ ਤੱਕ ਟੇਲਰ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਨੇ ਸਾਰੇ ਮੁਕਾਬਲਿਆਂ ਵਿਚ ਸੋਨੇ ਦੇ ਤਗਮੇ ਜਿੱਤੇ ਇਸ ਦੇ ਨਾਲ ਹੀ ਉਸਨੂੰ ਟੀ-ਸ਼ਰਟ ਅਤੇ ਬੈਡਮਿੰਟਨ ਕਿਟ ਬੈਗ ਨਾਲ ਵੀ ਸਨਮਾਨਿਤ ਕੀਤਾ ਗਿ ਆ। ਉਸਨੇ ਸਿੰਗਲਜ਼ ਅਤੇ ਡਬਲਜ਼ ਦੋਵਾਂ ਵਿਚ ਅੰਡਰ 13, ਅੰਡਰ 17 ਅਤੇ ਅੰਡਰ 19 ਸਮੇਤ ਸਾਰੀਆਂ ਸ਼ੇਣ੍ਰੀਆਂ ਵਿਚ 6 ਟਰਾਫੀਆਂ ਜਿਤੀਆਂ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਦਿਸ਼ੀਕਾ ਸੂਰੀ ਅਤੇ ਉਸ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਬਹੁਤ-ਬਹੁਤ ਵਧਾਈ
ਦਿੱਤੀ ਅਤੇ ਭਵਿੱਖ ਵਿਚ ਵੀ ਹਰ ਖੇਤਰ ਵਿਚ ਉਸਾਰੂ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY