ਅੰਮ੍ਰਿਤਸਰ,15 ਜੂਨ (ਪਵਿੱਤਰ ਜੋਤ)- ਨਗਰ ਨਿਗਮ ਅੰਮ੍ਰਿਤਸਰ ਦੇ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਮੁਲਾਜ਼ਮਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਸੰਬਧੀ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਨਿਰਧਾਰਿਤ ਸਮੇਂ ਦੇ ਦੌਰਾਨ ਕੀਤੇ ਆਦੇਸ਼ਾਂ ਨੂੰ ਅਕਾਉਂਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸੇਵਾਦਾਰ ਇੰਪਲਾਈਜ਼ ਯੂਨੀਅਨ ਦਾ ਵਫ਼ਦ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਨੂੰ ਮਿਲਿਆ। ਜਾਇੰਟ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਕਰਮਚਾਰੀਆਂ ਦੀਆਂ ਮੰਗਾਂ ਤੇ ਗੌਰ ਕਰਨ ਦੀ ਹਦਾਇਤ ਜਾਰੀ ਕੀਤੀ। ਯੂਨੀਅਨ ਦੇ ਪ੍ਰਧਾਨ ਰਜੇਸ਼ ਕੁਮਾਰ,ਸੁਰਿੰਦਰ ਸੋਨੂੰ,ਮਹੇਸ਼ ਅਟਵਾਲ ਨੇ ਕਿਹਾ ਕਿ ਵਿਭਾਗਾਂ ਦੇ ਅਮਲਾਂ ਕਲਰਕਾਂ ਅਤੇ ਡੀ.ਸੀ.ਐਫ.ਏ ਦੇ ਨਾਲ ਸਾਲ 2013
-14 ਦੇ 10 ਪ੍ਰਤੀਸ਼ਤ ਦੇ ਬਕਾਏ ਨੂੰ ਹਰ ਮਹੀਨੇ ਦੀ 5 ਤਰੀਕ ਤੱਕ ਅਦਾਇਗੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਜਾਵੇ। ਸਾਰੇ ਅਮਲਾ ਕਲਰਕਾਂ ਨੂੰ 90% ਤੋਂ 100 ਪ੍ਰਤੀਸ਼ਤ ਡੀ.ਏ ਦਾ ਸਮਾਂ ਨਿਰਧਾਰਤ ਕਰ ਕੇ ਬਕਾਇਆ ਬਣਾਉਣ ਦੀ ਹਦਾਇਤ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਦਾ ਕਰਮਚਾਰੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਾਇੰਟ ਕਮਿਸ਼ਨਰ ਨੇ ਡੀ.ਸੀ.ਐਫ.ਏ ਮਨੂੰ ਸ਼ਰਮਾ ਨੂੰ ਕਿਹਾ ਕਿ ਆਏ ਹੋਏ ਬਿਲਾਂ ਨੂੰ ਵਿਭਾਗਾਂ ਅਨੁਸਾਰ ਵਾਰੀ ਸਿਰ ਅਦਾਇਗੀ ਕਰਵਾਈ ਜਾਵੇ। ਇਸ ਮੌਕੇ ਤੇ ਗੁਰਦੀਪ ਸਿੰਘ, ਅਸ਼ੋਕ ਨਾਹਰ,ਪਰਦੀਪ ਤਿਵਾੜੀ,ਆਸ਼ਾ ਮਹਾਜਨ,ਅਜੇ ਕੁਮਾਰ,ਹਰਮਨ ਸਿੰਘ,ਵਿਵੇਕ ਮਿੱਤਲ,ਜਗਦੀਪ,ਨਰੇਸ਼ ਕੁਮਾਰ,ਲਖਬੀਰ ਸਿੰਘ, ਵਿਸ਼ਾਲ ਸਿੰਘ,ਰਾਜ ਕੁਮਾਰ ਵੀ ਮੌਜੂਦ ਸਨ।