ਸਵ: ਜਥੇ ਮੁਖਤਿਆਰ ਸਿੰਘ ਰਾਜੋਕੇ ਨੂੰ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ

0
40

ਤਲਬੀਰ ਗਿੱਲ, ਮਹਿਤਾ ਤੇ ਢੋਟ ਸ਼ਰਧਾਂਜਲੀ ਸਮਾਗਮ ’ਚ ਪਹੁੰਚੇ
ਅੰਮ੍ਰਿਤਸਰ, 25 ਮਈ (ਪਵਿੱਤਰ ਜੋਤ )- ਸੇਵਕ ਜੱਥਾ ਇਸ਼ਨਾਨ ਦੇ ਮੁੱਖ ਸੇਵਾਦਾਰ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੋਮੀ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਜੋਕੇ ਦੇ ਸਤਿਕਾਰਯੋਗ ਪਿਤਾ ਜਥੇ. ਮੁਖਤਿਆਰ ਸਿੰਘ ਰਾਜੋਕੇ ਨਮਿੱਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਅੱਜ ਉਨਾ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸੰਤ ਸੇਵਾ ਸਿੰਘ ਹਾਲ, ਸੁਲਤਾਨਵਿੰਡ ਗੇਟ ਵਿਖੇ ਹੋਇਆ ਜਿਸ ਵਿਚ ਵੱਡੀ ਗਿਣਤੀ ’ਚ ਰਾਜਸੀ, ਧਾਰਮਿਕ ਤੇ ਸਮਾਜਸੇਵੀ ਆਗੂਆਂ ਵਲੋਂ ਸਵ : ਮੁਖ਼ਤਿਆਰ ਸਿੰਘ ਰਾਜੋਕੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੋਕੇ ’ਤੇ ਭਾਈ ਸਤਨਾਮ ਸਿੰਘ ਅਨੰਦਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਕਥਾ ਸੁਣਾਈ। ਇਸ ਮੋਕੇ ’ਤੇ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਤੇ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਸਵ: ਮੁਖ਼ਤਿਆਰ ਸਿੰਘ ਰਾਜੋਕੇ ਦੀ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾ ’ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਇਸ ਮੋਕੇ ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ (ਸਾਰੇ) ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ , ਗੁਰਪ੍ਰਤਾਪ ਸਿੰਘ ਟਿੱਕਾ ,ਬਾਬਾ ਮੇਜਰ ਸਿੰਘ, ਗੁ.ਸ਼ਹੀਦਗੰਜ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਲਾਲਪੁਰਾ, ਸੁਖਜਿੰਦਰ ਸਿੰਘ ਰਾਜੋਕੇ ਕਨੇਡਾ, ਗਗਨਦੀਪ ਸਿੰਘ, ਕੌਂਸਲਰ ਜਰਨੈਲ ਸਿੰਘ ਭੁੱਲਰ, ਸੁਖਦੇਵ ਸਿੰਘ ਭੂਰਾ ਕੋਹਨਾ, ਲਵਪ੍ਰੀਤ ਸਿੰਘ ਲਾਲਪੁਰਾ, ਮੀਤ ਮੈਨੇਜਰ ਬਗੇਲ ਸਿੰਘ, ਭਾਈ ਕੁਲਵਿੰਦਰ ਸਿੰਘ ਅਰਦਾਸੀਆ, ਮਨਜੀਤ ਸਿੰਘ ਜੋੜਾ ਫਾਟਕ ਤੇ ਸਤਿੰਦਰਪਾਲ ਸਿੰਘ ਜੋਨੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ( ਮਹਿਤਾ ), ਹਰਜੀਤ ਸਿੰਘ ਬੱਧਨੀਕਲਾ , ਅਮਰਜੀਤ ਸਿੰਘ ਅੰਬਾ , ਪ੍ਰੋਫੈਸਰ ਜਗਰੂਪ ਸਿੰਘ ਰੂਪ ਖ਼ਾਲਸਾ ਕੁਲਦੀਪ ਸਿੰਘ ਪੰਡੋਰੀ , ਤਜਿੰਦਰ ਸਿੰਘ ਪ੍ਰਿੰਸ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

NO COMMENTS

LEAVE A REPLY