24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ ਤੀਸਰਾ ਕਤਲ,ਦਹਿਸ਼ਤ

0
181

ਪੁਲਿਸ ਦੀ ਕਾਰਗੁਜ਼ਾਰੀ ਤੇ ਲੋਕ ਲਗਾ ਰਹੇ ਨੇ ਸਵਾਲੀਆ ਨਿਸ਼ਾਨ
________
ਅੰਮ੍ਰਿਤਸਰ,12 ਜੂਨ (ਪਵਿੱਤਰ ਜੋਤ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਜੁਰਮ ਜੋਬਨ ਤੇ ਹੈ,ਇਵੇਂ ਚੱਲ ਰਿਹਾ ਹੈ ਕਿ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਜਿਵੇਂ ਉਸ ਦਾ ਕੋਈ ਖੌਫ ਵੀ ਨਾ ਹੋਵੇ।
ਪਿਛਲੇ 24 ਘੰਟਿਆਂ ਵਿੱਚ ਵੱਖ ਵੱਖ ਇਲਾਕਿਆਂ ਵਿੱਚ 3 ਕਤਲ ਹੋਣ ਦੇ ਨਾਲ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਸੁਲਤਾਨਵਿੰਡ ਇਲਾਕੇ ਵਿੱਚ ਗੁਰਪ੍ਰੀਤ ਸਿੰਘ ਰਾਜਾ ਅਤੇ ਛੇਹਰਟਾ ਵਿਖੇ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਘਰ ਪਰਤੇ ਨੌਜਵਾਨ ਹਰਪ੍ਰੀਤ ਸਿੰਘ ਦੇ ਦੋ ਕਤਲਾਂ ਤੋਂ ਬਾਅਦ ਗਵਾਲ ਮੰਡੀ ਵਿਖੇ ਕਰੀਬ 65 ਸਾਲਾ ਕਾਮਣੀ ਦੇਵੀ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਪ੍ਰਭਜੋਤ ਸਿੰਘ ਵਿਰਕ ਦੀ ਦੇਖ ਰੇਖ ਹੇਠ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਤਲਾਂ ਤੱਕ ਪਹੁੰਚਣ ਲਈ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਕਾਮਨੀ ਦੇਰੀ ਜਿਸਨੂੰ ਲੋਕ ਭੂਆ ਜੀ ਕਹਿ ਕੇ ਸੰਬੋਧਨ ਕਰਦੇ ਸਨ ਉਹ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੀ ਸੀ। ਉਸ ਦਾ ਬੇਟਾ ਇਕ ਦਿਨ ਪਹਿਲਾਂ ਕਿਸੇ ਕੰਮ ਨੂੰ ਲੈ ਕੇ ਪਠਾਣਕੋਟ ਗਿਆ ਹੋਇਆ ਸੀ। ਕਤਲ ਵਾਲੀ ਜਗ੍ਹਾ ਤੋਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਤਲ ਕਰਨ ਵਾਲਿਆਂ ਵੱਲੋਂ ਘਰ ਵਿਚੋਂ ਸੋਨਾ ਚੋਰੀ ਕੀਤਾ ਗਿਆ ਹੈ।

NO COMMENTS

LEAVE A REPLY