ਪਰਿਨਾਜ ਕੌਰ ਬਾਜਵਾ ਸੋਨੇ ਦਾ ਤਗਮਾ ਜਿੱਤ ਸਕੂਲ ਦਾ ਨਾਂ ਕੀਤਾ ਰੌਸ਼ਨ

0
54

ਅੰਮ੍ਰਿਤਸਰ 23 ਮਈ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਮਾਣਯੋਗ ਚੇਅਰਮੈਨ ਡਾਕਟਰ ਏ ਐੱਫ ਪਿੰਟੋ ਅਤੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਪਰਿਨਾਜ ਕੌਰ ਬਾਜਵਾ ਨੇ ਸਕੇਟਿੰਗ ਵਿੱਚ ਓਪਨ ਰੋਲਰ ਚੈਂਪਿਅਨਸ਼ਿਪ ਵਿੱਚ ਭਾਗ ਲਿਆ । ਇਹ ਚੈਂਪੀਅਨਸ਼ਿਪ 22 ਮਈ 2022 ਨੂੰ ਲੋਹਾਰਕਾ ਰੋਡ ਅੰਮ੍ਰਿਤਸਰ ਵਿਖੇ ਕਰਵਾਈ ਗਈ ਜਿਸ ਵਿਚ 220 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਪਰੀਨਾਜ ਨੇ 500 ਰਿੰਕ ਰੇਸ ਵਿਚ ਭਾਗ ਲੈ ਕੇ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਪਰਿਨਾਜ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹਰ ਖੇਤਰ ਵਿਚ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ।

NO COMMENTS

LEAVE A REPLY