ਸਿਹਤ ਵਿਭਾਗ ਵਲੋਂ ਸਰਕਾਰੀ ਨਿਯਮਾਂ ਦੀ ਉਲੰਘਨਾਂ ਕਰਨ ਵਾਲੇ 15 ਤੰਬਾਕੂ ਵਿਕਰੇਤਾਵਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਕੱਟੇ ਗਏ ਚਲਾਣ

0
49

ਸਰਕਾਰੀ ਨਿਯਮਾਂ ਦੀ ਉਲੰਘਨਾਂ ਕਰਨ ਤੇ ਹੋਵੇਗੀ ਸਖਤ ਕਾਰਵਾਈ: ਸਿਵਲ ਸਰਜਨ ਡਾ ਚਰਨਜੀਤ ਸਿੰਘ
ਅੰਮ੍ਰਿਤਸਰ 10 ਮਈ (ਰਾਜਿੰਦਰ ਧਾਨਿਕ) : ਕੋਟਪਾ ਐਲਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲਾ੍ਹ ਨੋਡਲ ਅਫਸਰ ਐਨ.ਟੀ.ਸੀ.ਪੀ. ਡਾ ਕਰਨ ਮਹਿਰਾ ਵਲੋਂ ਇਕ ਸਪੈਸ਼ਲ ਟੀਮ ਦਾ ਗਠਣ ਕੀਤਾ ਗਿਆ। ਜਿਸ ਵਿਚ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਏ.ਐਮ.ਓ. ਰੌਸ਼ਨ ਲਾਲ, ਐਸ.ਆਈ. ਪਰਮਜੀਤ ਸਿੰਘ, ਸੁਖਦੇਵ ਸਿੰਘ, ਰਣਜੌਧ ਸਿੰਘ, ਰਸ਼ਪਾਲ ਸਿੰਘ ਅਤੇ ਸਹਾਇਕ ਸਟਾਫ ਸ਼ਾਮਿਲ ਸਨ।ਇਸ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਣਮਾਲ ਰੋਡ, ਕੰਪਨੀ ਬਾਗ, ਵਿਜੈ ਨਗਰ, ਬਿਜਲੀ ਘਰ, ਸੈਲੀਬ੍ਰੇਸ਼ਨ ਮਾਲ ਅਤੇ ਬਟਾਲਾ ਰੋਡ ਦੇ ਇਲਾਕਿਆਂ ਵਿਚ 15 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਕੱਟੇ ਗਏ ਚਲਾਣ ਦੇ ਮੌਕੇ ਤੇ ਚਲਾਣ ਕਟੇ ਗਏ ਅਤੇ ਪੰਜਾਬ ਸਰਕਾਰ ਵਲੋ  ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀਂ ਦਿੰਦਿਆ ਹਿਦਾਇਤਾਂ ਜਾਰੀ ਕੀਤੀਆਂ।ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋ ਇਸ ਮੌਕੇ ਤੇ ਜਾਣਕਾਰੀ ਦਿੱਤੀ ਗਈ ਕਿ ਭਾਰਤ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ  ਘ.ਸ਼.੍ਰ.458(ਓ)  ਮਿਤੀ 21 ਜੁਲਾਈ 2020 ਅਨੂਸਾਰ ਇਹ ਲਾਜਮੀਂ ਕੀਤਾ ਹੈ ਕਿ ਹਰੇਕ ਤੰਬਾਕੂ ਪੋ੍ਰਡਕਟ ਦੇ ਪੈਕਟ ਦੇ ਦੋਵੇਂ ਪਾਸੇ ਇਕ ਨਿਰਧਾਰਤ ਮਾਪਦੰਡ ਅਨੂਸਾਰ ਇਕ  ਨਿਰਧਾਰਤ ਫੋਟੋ ਅਤੇ ਉਸ ਉਪੱਰ “ਤੰਬਾਕੂ ਦਰਦਨਾਕ ਮੌਤ ਦਾ ਕਾਰਣ ਬਣਦਾ ਹੈ,ਇਸਨੂੰ ਅੱਜ ਹੀ ਬੰਦ ਕਰੋ, ਸੰਪਰਕ ਨੰ: 1800-11-2356” ਲਿਿਖਆ ਜਾਣਾਂ ਲਾਜਮੀਂ ਹੈ।ਇਸਦੇ ਨਾਲ ਹੀ ਫਰੰਟ ਤੇ ਸਫੈਦ ਬੈਕਗ੍ਰਾਉਂਡ ਅਤੇ ਪਿਛਲੇ ਪਾਸੇ ਕਾਲੇ ਰੰਗ ਦੀ ਬੈਕਗ੍ਰਾਉਂਡ ਹੋਣੀਂ ਜਰੂਰੀ ਹੈ।ਉਪਰੋਕਤ ਹਿਦਾਇਤਾਂ 1 ਦਸੰਬਰ 2020 ਤੋਂ ਲਾਗੂ ਹਨ।ਇਸ ਲਈ 1 ਦੰਸਭਰ 2020 ਤੋਂ ਬਾਦ ਬਿਨਾਂ ਉਪਰੋਕਤ ਮਾਪਦੰਡ ਦੇ ਤੰਬਾਕੂ ਵੇਚਣਾਂ ਕਾਨੂੰਨਣ ਸਜਾ ਯੋਗ ਅਪਰਾਧ ਹੈ।ਇਸ ਲਈ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾਂ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾਂ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

NO COMMENTS

LEAVE A REPLY