ਨਗਰ ਨਿਗਮ ਅੰਮ੍ਰਿਤਸਰ ਦੇ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ : ਸੁਰਿੰਦਰ ਸੋਨੂੰ, ਰਜੇਸ਼ ਕੁਮਾਰ

0
46

ਅੰਮ੍ਰਿਤਸਰ 10 ਮਈ (ਪਵਿੱਤਰ ਜੋਤ) : ਨਗਰ ਨਿਗਮ ਕਰਮਚਾਰੀ ਏਕਤਾ ਸੰਗਠਨ ( ਇੰਟੇਕ) ਹਮੇਸ਼ਾ ਹੀ ਕਰਮਚਾਰੀਆਂ ਦੇ ਹਿਤਾਂ ਦੀ ਲੜਾਈ ਲੜਦੀ ਆ ਰਹੀ ਹੈ ਤੇ ਲੜਦੀ ਰਹੇਗੀ। ਨਗਰ ਨਿਗਮ ਏਕਤਾ ਸੰਗਠਨ ਦੇ ਪ੍ਰਧਾਨ ਸੁਰਿੰਦਰ ਸੋਨੂੰ ਦੀ ਪ੍ਰਧਾਨਗੀ ਵਿੱਚ ਪ੍ਰੈਸ ਸਕੱਤਰ ਰਜੇਸ਼ ਕੁਮਾਰ ਵੱਲੋਂ ਕਰਮਚਾਰੀਆਂ ਦੀ ਲੜਾਈ ਲੜੀ ਗਈ ਸੀ। ਉਸਦੀ ਅੱਜ ਜਿੱਤ ਹੋਈ ਹੈ। ਮਾਣਯੋਗ ਸੰਯੁਕਤ ਕਮਿਸ਼ਨਰ ਵੱਲੋਂ ਪੱਕਾ ਭਰੋਸਾ ਦਿਵਾਇਆ ਗਿਆ ਕਿ ਇਸ ਮਹੀਨੇ ਦੀਆਂ ਤਨਖਾਹਾਂ ਹੋਣ ਤੋਂ ਬਾਅਦ ਸਰਕਾਰ ਵੱਲੋਂ ਕੀਤੇ ਗਏ ਸਾਲ 2014 ਵਿੱਚ ਡੀ ਏ ਦੇ 90% 100 ਪ੍ਰਤੀਸ਼ਤ ਦਾ ਬਕਾਇਆ ਦੇ ਦਿੱਤਾ ਜਾਵੇਗਾ ਨਾਲ ਹੀ ਹੁਕਮ ਕੀਤਾ ਕਿ ਸਾਰੇ ਅਮਲਾ ਕਲਰਕ ਵੱਲੋਂ ਇਹ ਬਿੱਲ ਪਾਸ ਕਰਵਾਏ ਜਾਣ। ਇਸ ਵਿਚ ਡੀ ਸੀ ਏਫ਼ ਏ ਮਨੂੰ ਸ਼ਰਮਾ ਅਤੇ ਡੀ ਸੀ ਏਫ਼ ਏ ਅਸ਼ਵਨੀ ਭਗਤ ਨੇ ਸਾਰੇ ਅਮਲਾਂ ਕਲਰਕਾਂ ਨੂੰ ਜਲਦੀ ਤੋਂ ਜਲਦੀ ਬਿਲ ਪਾਸ ਕਰਾਉਣ ਲਈ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਉਪ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ। ਮਾਨਯੋਗ ਸਯੁਕਤ ਕਮਿਸ਼ਨਰ ਹਮੇਸ਼ਾ ਤੋਂ ਹੀ ਕਰਮਚਾਰੀਆਂ ਦੇ ਹਿਤਾਂ ਵਿੱਚ ਹੀ ਕੰਮ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਇਸ ਮੌਕੇ ਤੇ ਆਵਾਜ਼ ਮੁਲਾਜ਼ਮਾਂ ਦੀ ਮੋਰਚੇ ਦੇ ਪ੍ਰਧਾਨ ਆਸ਼ੂ ਨਾਹਰ ਮਹੇਸ਼ ਅਟਵਾਲ ਅਸ਼ੋਕ ਨਾਇਰ ਗੁਰਦੀਪ ਸਿੰਘ ਵਿਵੇਕ ਮਿੱਤਲ, ਜਸਦੀਪ ਪਰਦੀਪ ਸ਼ੋਰੀ ਅਵੀ ਸ਼ਰਮਾ ਲਖਬੀਰ ਸਿੰਘ ਹਰਮਨ ਸਿੰਘ ਆਦਿ ਮੌਜੂਦ ਸਨ।

NO COMMENTS

LEAVE A REPLY