ਮੋਹਤਬਰ ਸਖਸ਼ੀਅਤਾਂ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਨੂੰ ਲੈ ਕੇ ਕੀਤੀ ਗਈ ਭਰਵੀਂ ਮੀਟਿੰਗ
_______
ਅੰਮ੍ਰਿਤਸਰ 2 ਮਈ (ਰਾਜਿੰਦਰ ਧਾਨਿਕ) : ਨਿਰਮਲ ਸਿੰਘ ਠੇਕੇਦਾਰ ਪ੍ਰਧਾਨ ਚੀਫ ਖਾਲਸਾ ਦੀਵਾਨ ਦੀ ਮੌਤ ਹੋਣ ਦੇ ਕਾਰਨ ਚੀਫ ਖਾਲਸਾ ਦੀਵਾਨ ਦੀ 8 ਮਾਈ ਨੂੰ ਹੋਣ ਜਾ ਰਹੀ ਪ੍ਰਧਾਨਗੀ ਪਦ ਲਈ ਇਲੈਕਸ਼ਨ ਦੇ ਸੰਬੰਧ ਵਿੱਚ ਡਾ ਇਦੰਰਬੀਰ ਸਿੰਘ ਨਿੱਜਰ ਦੇ ਹੱਕ ਵਿੱਚ ਸ੍ਰ ਨਿਰਮਲ ਸਿੰਘ ਠੇਕੇਦਾਰ ਜੀ ਦੇ ਹੋਣਹਾਰ ਸਪੁੱਤਰ ਸ੍ਰ ਹਰਨੀਤ ਸਿੰਘ ਮੈਂਬਰ ਚੀਫ ਖਾਲਸਾ ਦੀਵਾਨ ਵੱਲੋ ਆਪਣੇ ਗ੍ਰਹਿ ਗ੍ਰੀਨ ਐਵੀਨਿਊ ਅੰਮ੍ਰਿਤਸਰ ਵਿੱਖੇ ਦੀਵਾਨ ਦੇ ਸਰਗਰਮ ਮੈਂਬਰਾ ਦੀ ਭਰਵੀ ਮੀਟਿੰਗ ਬੁਲਾਈ ਗਈ। ਇਹ ਭਰਵੀ ਮੀਟਿੰਗ ਦੀਵਾਨ ਦੇ ਸਰਪ੍ਰਸਤ ਸਾਬਕਾ ਐਮ ਪੀ ਰਾਜਮਹਿੰਦਰ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਮਜੀਠੀਆ ਨੇ ਪ੍ਰਧਾਨਗੀ ਭਾਸ਼ਣ ਵਿੱਚ ਆਖਿਆ ਕਿ ਡਾ ਇਦੰਰਬੀਰ ਸਿੰਘ ਨਿੱਜਰ ਹੀ ਚੀਫ ਖਾਲਸਾ ਦੀ ਪ੍ਰਧਾਨਗੀ ਪਦ ਲਈ ਸਹੀ ਇਮਾਨਦਾਰ ਉਮੀਦਵਾਰ ਹਨ 8 ਮਈ ਨੂੰ ਪ੍ਰਧਾਨ ਬਣਾਉਣ ਲਈ ਐਲਾਨ ਹੋਣਾ ਬਾਕੀ ਹੈ । ਮਜੀਠੀਆ ਨੇ ਅਜੀਤ ਸਿੰਘ ਬਸਰਾ ਵੱਲੋ ਡਾ ਨਿੱਜਰ ਦੇ ਹੱਕ ਵਿੱਚ ਕਾਗਜ ਵਾਪਸ ਲੈਣ ਲਈ ਧੰਨਵਾਦ ਕਰਦਿਆ ਆਖਿਆ ਕਿ ਚੰਗੀ ਗੱਲ ਹੈ ਜੇ ਸਰਬਜੀਤ ਸਿੰਘ ਖਾਲਸਾ ਵੀ ਨਿੱਜਰ ਦੇ ਪ੍ਰਧਾਨ ਬਣਾਉਣ ਲਈ ਆਪਣੀ ਦਾਅਵੇਦਾਰੀ ਛੱਡ ਦੇਣ ਤਾ ਡਾ ਇਦੰਰਬੀਰ ਸਿੰਘ ਨਿੱਜਰ ਦੀਵਾਨ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ। ਦੱਸਣਾ ਬਣਦਾ ਹੈ ਕਿ ਅਜੀਤ ਸਿੰਘ ਬਸਰਾ ਦੀਵਾਨ ਦੇ ਆਨਰੇਰੀ ਸਕੱਤਰ ਹਨ ਨੇ 30 ਅਪ੍ਰੈਲ ਨੂੰ ਪ੍ਰਧਾਨ ਦੇ ਉਮੀਦਵਾਰ ਵਜੋ ਈਕਾਗਜ ਵਾਪਸ ਲੈ ਕੇ ਡਾ ਨਿੱਜਰ ਦੀ ਸਪੋਰਟ ਕੀਤੀ ਹੈ ।ਮੀਟਿੰਗ ਦੌਰਾਨ ਪ੍ਰੋਫੈਸਰ ਸੁਬਾ ਸਿੰਘ, ਰਜਿੰਦਰ ਸਿੰਘ ਮਰਵਾਹ, ਪ੍ਰੋਫੈਸਰ ਹਰੀ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ, ਭਾਈ ਅਜੈਬ ਸਿੰਘ ਅਭਿਆਸੀ, ਅਰਜੀਤ ਸਿੰਘ ਵਿਕਰਾਂਤ ਲੁਧਿਆਣਾ, ਗੁਰਿੰਦਰ ਸਿੰਘ ਜਲੰਧਰ ਅਜਨਾਲਾ ਤੋ, ਸੁਖਦੇਵ ਸਿੰਘ ਮੱਤੇਵਾਲ, ਸੁਖਜਿੰਦਰ ਸਿੰਘ ਪ੍ਰੀਸ, ਸੁਰਿਦੰਰਪਾਲ ਸਿੰਘ ਪ੍ਰੀਤ ਨਗਰ, ਪ੍ਰਿੰਸੀਪਲ ਨਾਨਕ ਸਿੰਘ, ਰਣਦੀਪ ਸਿੰਘ ਬਿੱਲੂਮੁਨ ਹੋਟਲ, ਨਵਤੇਜ ਸਿੰਘ ਨਾਰੰਗ ,ਅਵਤਾਰ ਸਿੰਘ ਘੁੱਲਾ, ਜਸਪਾਲ ਸਿੰਘ ਢਿੱਲੋ, ਪ੍ਰਦੀਪ ਸਿੰਘ ਵਾਲੀਆ, ਸ੍ਰ ਜਸਪਾਲ ਸਿੰਘ ਐਸ ਡੀ ਐਮ, ਡਾ ਆਤਮਜੀਤ ਸਿੰਘ ਬਸਰਾ,ਸ੍ਰ ਜਤਿੰਦਰਪਾਲ ਸਿੰਘ ਸ੍ਰਦਾਰ ਪਗੜੀ ਹਾਉਸ ਵਾਲੇ ਦੋਵੇ ਭਰਾ, ਆਤਮਜੀਤ ਸਿੰਘ ਤੁੰਗ, ਮੰਨਸਿਮਰਨਪਾਲ ਸਿੰਘ, ਇਕਬਾਲ ਸਿੰਘ ਤੁੰਗ ਸਾਬਕਾ ਨਿੱਜੀ ਸਕੱਤਰ ਜਥੇਦਾਰ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਅਤੇ ਹੋਰ ਬਹੁਗਿਣਤੀ ਦੀਵਾਨ ਦੇ ਮੈਂਬਰ ਸਾਹਿਬਾਨ ਨੇ ਆਪਣੀ ਹਾਜ਼ਰੀ ਲਗਵਾਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਇਹ ਗੱਲ ਸਾਫ ਹੋਈ ਕਿ ਚੀਫ ਖਾਲਸਾ ਦੀਵਾਨ ਦੀਆ ਸਾਰੀਆ ਲੋਕਲ ਕਮੇਟੀਆ ਨੇ ਇਕਮੱਤ ਹੋ ਕੇ ਡਾ ਇਦੰਰਬੀਰ ਸਿੰਘ ਨਿੱਜਰ ਦੇ ਹੱਕ ਵਿੱਚ ਸਪੱਸ਼ਟ ਤੌਰ ਤੇ ਬਹੁਮੱਤ ਦਾ ਪ੍ਰਗਟਾਵਾ ਕਰਨ ਦਾ ਜੈਕਾਰੇਆ ਨਾਲ ਦੋਵੇ ਹੱਥ ਉਪਰ ਕਰਕੇ ਪ੍ਰਧਾਨ ਬਣਾਉਣ ਲਈ ਐਲਾਨ ਕਰ ਦਿੱਤਾ। ਮੈ ਇਥੇ ਇਹ ਗੱਲ ਵੀ ਸਪੱਸ਼ਟ ਕਰਨੀ ਚਾਹੁੰਦਾ ਹਾਂ ਕਿ ਸਾਰੇ ਬੁਲਾਰਿਆ ਨੇ ਮੀਟਿੰਗ ਵਿੱਚ ਬੋਲਦਿਆ ਜਿੱਥੇ ਸ ਨਿਰਮਲ ਸਿੰਘ ਠੇਕੇਦਾਰ ਅਤੇ ਭਾਗ ਸਿੰਘ ਅੱਣਖੀ ਜੀ ਵੱਲੋ ਨਿਭਾਈਆ ਜਿੰਮੇਵਾਰੀਆ ਦੀ ਸ਼ਲਾਘਾ ਕੀਤੀ ਓਥੇ ਓਹਨਾ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ । ਉਥੇ ਸਰਬਜੀਤ ਸਿੰਘ ਖਾਲਸਾ,ਜੋ ਦੀਵਾਨ ਦੇ ਲੰਬਾ ਸਮਾ ਨਿਰਵਾਦਕ ਰਹਿ ਪ੍ਰਧਾਨ ਕਿਰਪਾਲ ਸਿੰਘ ਸਾਥੀ ਦੇ ਸਪੁੱਤਰ ਹਨ ਨੂੰ ਵੀ ਸਰਬਸੰਮਤੀ ਕਰਨ ਲਈ ਅਪੀਲ ਕੀਤੀ। ਬੁਲਾਰਿਆ ਨੇ ਇਹ ਵੀ ਆਖਿਆ ਕਿ ਦੀਵਾਨ ਦੇ ਸ਼ਕਤੀਸ਼ਾਲੀ ਗਰੁੱਪ ਰਹਿ ਚੱਢਾ ਗਰੁੱਪ ਦਾ ਆਪਹੁਦਰੀਆ ਕਾਰਨ ਭੋਗ ਪੈ ਗਿਆ ਹੈ ਚੀਫ ਖਾਲਸਾ ਦੀਵਾਨ ਦੀਆ ਨੀਹਾਂ ਸਿੱਖ ਧਰਮ ਪ੍ਰਚਾਰ ਲਈ ਰਖੀਆ ਗਈਆ ਹਨ । ਇੱਥੇ ਮੱਨਮਤੀਏ ਲੋਕ ਬਹੁਤਾ ਚਿਰ ਨਹੀ ਟਿਕ ਸਕਦੇ ,ਮੀਟਿੰਗ ਦੌਰਾਨ ਆਖੀਰ ਵਿੱਚ ਪ੍ਰਧਾਨਗੀ ਪਦ ਦੇ ਉਮੀਦਵਾਰ ਡਾ ਇਦੰਰਬੀਰ ਸਿੰਘ ਨਿੱਜਰ ਨੇ ਸਾਰਿਆ ਦਾ ਧੰਨਵਾਦ ਕਰਦਿਆ ਆਖਿਆ ਕਿ ਮੈ ਚੀਫ ਖਾਲਸਾ ਦੀਵਾਨ ਦੀ ਚੱੜਦੀ ਕੱਲਾ ਲਈ ਸਾਰਿਆ ਦੇ ਸਹਿਯੋਗ ਨਾਲ ਦਿੱਨ ਰਾਤ ਮਿਹਨਤ ਨਾਲ ਦੀਵਾਨ ਨੂੰ ਵਿਦਿਆ ਦੇ ਖੇਤਰ ਵਿੱਚ ਸਿੱਖ ਧਰਮ ਪ੍ਰਚਾਰ ਲਈ ਹੋਰ ਅੱਗੇ ਲੈਕੇ ਜਾਣ ਲਈ ਹਰ ਜਤਨ ਕਰਦਾ ਰਹਾਂਗਾ ਦਾ ਭਰੋਸਾ ਦਿਵਾਇਆ । ਡਾ ਨਿੱਜਰ ਨੇ ਮੀਟਿੰਗ ਦੇ ਪ੍ਰਬੰਧਕ ਹਰਨੀਤ ਸਿੰਘ ਮੈਂਬਰ ਚੀਫ ਖਾਲਸਾ ਦੀਵਾਨ ਤੇ ਬੇਦੀ ਸਾਹਿਬ ਦਾ ਧੰਨਵਾਦ ਕਰਦਿਆ ਆਖਿਆ ਕਿ ਹਰਨੀਤ ਸਿੰਘ ਨੇ ਨਿਰਮਲ ਸਿੰਘ ਠੇਕੇਦਾਰ ਦੇ ਸਪਨਿਆਂ ਨੂੰ ਅੱਜ ਇਹ ਮੀਟਿੰਗ ਕਰਕੇ ਸੁਰੱਖਿਅਤ ਅਤੇ ਸਾਕਾਰ ਕੀਤਾ। ਆਖੀਰ ਵਿੱਚ ਹਰਨੀਤ ਸਿੰਘ ਵੱਲੋ ਮੀਟਿੰਗ ਵਿੱਚ ਸ਼ਾਮਲ ਸਾਰੇ ਪਤਵੰਤੇਆ ਨੂੰ ਸਿਰੋਪਾਓ ਭੇਟ ਕਰਨ ਉਪਰੰਤ ਜੀ ਆਇਆ ਆਖਿਆ ਅਤੇ ਚਾਹ ਮਠਿਆਈਆ ਦੇ ਅਟੁੱਟ ਲੱਗਰ ਵਰਤਾਏ ਗਏ।