ਸ਼ੁਰੂਆਤ ਜੰਡਿਆਲਾ ਗੁਰੂ ਤੋਂ 23 ਨੂੰ : ਮੱਟੂ/ਛੀਨਾ/ਸ਼ਰਮਾ
ਅੰਮ੍ਰਿਤਸਰ 19 ਅਪ੍ਰੈਲ (ਰਾਜਿੰਦਰ ਧਾਨਿਕ) : ਇੰਡੀਆ ਬੁੱਕ ਆਫ ਰਿਕਾਰਡ ‘ ਚ ਆਪਣਾ ਨਾਂ ਦਰਜ ਕਰਵਾ ਚੁੱਕੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੋਂ ਸਮਾਜ ਭਲਾਈ ਸੰਸਥਾ (ਰਜਿ 🙂 ਅੰਮ੍ਰਿਤਸਰ ਵਲੋਂ ਭਰੂਣ ਹੱਤਿਆ ਖਿਲਾਫ ‘ ਬੇਟੀ ਬਚਾਓ , ਬੇਟੀ ਪੜਾਓ ‘ ਮੁਹਿੰਮ ਨੂੰ ਸਮਰਪਿਤ ਹਲਕਾ ਪੱਧਰੀ ਸਮਾਰੋਹ ਦਾ ਆਯੋਜਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ l ਅੱਜ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਸਿੱਧ ਸਮਾਜ ਸੇਵਕ ਅਤੇ ਉਪਰੋਕਤ ਸੰਸਥਾ ਦੇ ਮੁੱਖੀ ਗੁਰਿੰਦਰ ਸਿੰਘ ਮੱਟੂ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ ਅਤੇ ਸਮਾਜ ਸੇਵਕ ਹਰਦੇਸ ਸ਼ਰਮਾ ਨੇ ਸਾਂਝੇ ਤੌਰ ਤੇ ਕਿਹਾ ਕੇ ਇਹ ਹਲਕਾ ਪੱਧਰੀ ਸਮਾਰੋਹ ਕਰਾਉਣ ਦਾ ਮੁੱਖ ਮਕਸਦ ਹੈ ਕਿ ਭਰੂਣ ਹੱਤਿਆ ਨੂੰ ਹਲਕਾ ਪੱਧਰ ਤੇ ਠੱਲ ਪਾਉਣਾ ਹੈ ਅਤੇ ‘ ਬੇਟੀ ਬਚਾਓ , ਬੇਟੀ ਪੜਾਓ ‘ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨਾ । ਇਸ ਦੀ ਸ਼ੁਰੂਆਤ 23 ਅਪ੍ਰੈਲ ਤੋਂ ਸੈਂਟ ਸੋਲਜ਼ਰ ਇਲੀਟ ਕਾਨਵੇੰਟ ਸਕੂਲ (ਜੰਡਿਆਲਾ ਗੁਰੂ) ਦੇ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ l ਜਿਸ ਵਿਚ 20 ਦੇ ਕਰੀਬ ਸਕੂਲਾਂ ਦੀਆਂ 110 ਹੋਣਹਾਰ ਧੀਆਂ ਨੂੰ “ਮਾਣ ਧੀਆਂ ਤੇ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।ਆਖਿਰ ‘ ਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਸ ਸਨਮਾਨ ਸਮਾਂਰੋਹ ਨੂੰ ਸਫਲਤਾਪੁਰਵਕ ਨੇਪਰੇ ਚਾੜਨ ਲਈ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਸਮਾਜ ਸੇਵਕ ਹਰਦੇਸ ਸ਼ਰਮਾ, ਮੈਡਮ ਰਾਜਿੰਦਰ ਕੌਰ, ਅਨਮੋਲ ਕਾਹਲੋਂ, ਵੀਨਾ ਮੱਟੂ, ਅਮਨਦੀਪ ਸਿੰਘ, ਕੰਵਲਜੀਤ ਸਿੰਘ, ਗੁਰਮੀਤ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਦਮਨਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਮੱਟੂ ਦਾ ਅਹਿਮ ਯੋਗਦਾਨ ਹੋਵੇਗਾ l