ਯੂਕ੍ਰੇਨ ਤੋਂ ਭਾਰਤ ਵਾਸੀਆਂ ਨੂੰ ਵਾਪਸ ਲਿਆਉਣ ਲਈ ਐੱਨ ਆਰ ਆਈ ਸੈੱਲ ਭਾਜਪਾ ਐਕਟਿਵ

0
22

ਪ੍ਰਧਾਨ ਮਨਦੀਪ ਬਖਸ਼ੀ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਸੰਪਰਕ
_________
ਅੰਮ੍ਰਿਤਸਰ,27 ਫਰਵਰੀ (ਪਵਿੱਤਰ ਜੋਤ)- ਰੂਸ ਵੱਲੋਂ ਯੂਕਰੇਨ ਦੇਸ਼ ਵਿੱਚ ਛੇੜੀ ਜੰਗ ਦੇ ਦੌਰਾਨ ਫਸੇ ਭਾਰਤੀਆਂ ਨੂੰ ਭਾਰਤ ਵਿੱਚ ਵਾਪਸ ਲਿਆਉਣ ਲਈ ਐੱਨ ਆਰ ਆਈ
ਸੈਲ ਭਾਜਪਾ ਦੇ ਪ੍ਰਧਾਨ ਮਨਦੀਪ ਬਖਸ਼ੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਐੱਨ ਆਰ ਆਈ ਸੈੱਲ ਭਾਜਪਾ ਵੱਲੋਂ ਲਗਾਤਾਰ ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਅਤੇ ਹੋਰਨਾਂ ਭਾਰਤ ਵਾਸੀਆਂ ਦੇ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਮਨਦੀਪ ਬਖਸ਼ੀ ਵੱਲੋਂ ਗੁਰਦਾਸਪੁਰ ਨਿਵਾਸੀ ਵਿਦਿਆਰਥੀ ਅੱਵੀ ਦੇ ਨਾਲ ਆਨ ਲਾਈਨ ਗੱਲਬਾਤ ਕਰਦਿਆਂ ਵਿਸਥਾਰ ਪੂਰਵਕ ਜਾਣਕਾਰੀ ਲਈ ਗਈ। ਮਨਦੀਪ ਬਖਸ਼ੀ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮੁਕਤਸਰ,ਨਵਾਂਸ਼ਹਿਰ,ਜਲੰਧਰ ਪਟਿਆਲਾ,ਅੰਬਾਲਾ ਸਮੇਤ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਕਾਫੀ ਵਿਦਿਆਰਥੀ ਜੰਗ ਦੇ ਦੌਰਾਨ ਯੂਕਰੇਨ ਦੇ ਵਿੱਚ ਫਸੇ ਹੋਏ ਹਨ। ਪਟਿਆਲਾ,ਜਲੰਧਰ ਅਤੇ ਅੰਬਾਲਾ ਦੇ ਜ਼ਿਆਦਾਤਰ ਬੱਚੇ ਅੰਬੈਸੀ ਵਿੱਚ ਬੈਠੇ ਹੋਏ ਹਨ। ਯੂਕਰੇਨ ਦੇ ਬਾਰਡਰਾਂ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਵੀ ਕਾਫ਼ੀ ਬੱਚੇ ਸ਼ਰਨ ਲੈ ਕੇ ਬੈਠੇ ਹੋਏ ਹਨ। ਮਨਦੀਪ ਬਖਸ਼ੀ ਨੇ ਕਿਹਾ ਕਿ ਜਿੱਥੇ ਵੀ ਬੱਚਿਆਂ ਨੂੰ ਜਾ ਹੋਰਨਾ ਭਾਰਤ ਵਾਸੀਆਂ ਨੂੰ ਖਾਣ-ਪੀਣ ਰਹਿਣ-ਸਹਿਣ ਸਮੇਤ ਕੋਈ ਵੀ ਮੁਸ਼ਕਿਲ ਆ ਰਹੀ ਹੈ ਤਾਂ ਕੇਂਦਰ ਸਰਕਾਰ ਅਤੇ ਭਾਜਪਾ ਪੰਜਾਬ ਵੱਲੋਂ ਜਾਰੀ ਕੀਤੇ ਗਏ ਤੁਰੰਤ ਸੰਪਰਕ ਕਰਨ ਉਪਰੰਤ ਮੁਸ਼ਕਿਲਾਂ ਨੂੰ ਦੂਰ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕਰਦਿਆਂ ਵਿਦਿਆਰਥੀਆਂ ਨੂੰ ਵਾਪਸ ਹਿੰਦੁਸਤਾਨ ਲਿਆਂਦਾ ਜਾ ਰਿਹਾ ਹੈ। ਬਾਕੀ ਰਹਿੰਦੇ ਵਿਦਿਆਰਥੀਆਂ ਅਤੇ ਹੋਰਨਾਂ ਭਾਰਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਬੱਚਿਆਂ ਨੂੰ ਜਲਦੀ ਹਿੰਦੁਸਤਾਨ ਵਿੱਚ ਵਾਪਸ ਲਿਆਂਦਾ ਜਾਵੇਗਾ। ਜਿਸ ਨੂੰ ਲੈ ਕੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਵੀ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ।

NO COMMENTS

LEAVE A REPLY