ਅਮਿ੍ਰਤਸਰ 6 ਅਪ੍ਰੈਲ (ਪਵਿੱਤਰ ਜੋਤ):—ਪੰਜਾਬ ਸਰਕਾਰ ਵੱਲੋ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੋਜਵਾਨਾਂ ਨੂੰ ਵੱਧ ਤੋ ਵੱਧ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ। ਇਸ ਮੁਹਿੰਮ ਅਧੀਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ AIASL ਨਾਲ ਮਿਲ ਕੇ ਪਲੇਸਮੈਂਟ ਡਰਾਇਵ ਲਗਾਈ ਗਈ। ਜਿਸ ਵਿੱਚ ਸਿਮਰਨਜੀਤ ਕੋਰ ਨੂੰ ਨੌਕਰੀ ਤੇ ਨਿਯੁਕਤ ਕਰਵਾਇਆ ਗਿਆ। ਇਸ ਬਾਰੇ ਪ੍ਰਾਰਥੀ ਸਿਮਰਨਜੀਤ ਕੋਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ।ਰੋਜਗਾਰ ਬਿਊਰੋ ਵੱਲੋ ਮੈਨੂੰ ਵੱਖ-ਵੱਖ ਕੈਰੀਅਰ ਆਪਸ਼ਨ ਬਾਰੇ ਜਾਣੂ ਕਰਵਾਇਆ ਗਿਆ। ਰੋਜਗਾਰ ਬਿਊਰੋ ਵੱਲੋ ਮੈਨੂੰ SGRDJ Airport ਅੰਮ੍ਰਿਤਸਰ ਵੱਲੋਂ ਕੱਢੀ ਗਈ ਅਕਾਉਟੈਂਟ ਦੀ ਆਸਾਮੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ SGRDJ Airport ਵਿਖੇ ਸਥਾਪਿਤ ਕੀਤੀ ਗਈ ਕਮੇਟੀ ਵੱਲੋਂ ਇੰਟਰਵਿਊ ਲਈ ਗਈ ।ਮੇਰੇ ਵੱਲੋ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਮੈਨੂੰ ਅਕਾਉਟੈਂਟ ਦੇ ਤੌਰ ਤੇ ਨਿਯੁਕਤ ਕੀਤਾ ਗਿਆ।ਮੈਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨਾਲ ਜੁੜ ਕੇ ਰੋਜਗਾਰ ਸਬੰਧੀ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਲਾਭ ਉਠਾਉਣ।