ਭਾਜਪਾ ਉਮੀਦਵਾਰ ਸੁਖਮਿੰਦਰ ਸਿੰਘ ਪਿੰਟੂ ਦੇ ਹੱਕ ਵਿੱਚ ਚੱਲਣ ਲੱਗੀ ਹਵਾ

0
25

ਅੰਮ੍ਰਿਤਸਰ,9 ਫਰਵਰੀ ( ਰਾਜਿੰਦਰ ਧਾਨਿਕ  )- ਹਲਕਾ ਨੌਰਥ ਅੰਮ੍ਰਿਤਸਰ ਤੋਂ ਇਮਾਨਦਾਰ ਵਜੋਂ ਜਾਣੇ ਜਾਂਦੇ ਭਾਜਪਾ ਉਮੀਦਵਾਰ ਸੁਖਮਿੰਦਰ ਸਿੰਘ ਪਿੰਟੂ ਨੂੰ ਹਲਕਾ ਵਾਸੀਆਂ ਵੱਲੋਂ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਕਾਂਗਰਸ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਰਹੀ ਹੈ। ਕਿਉਂਕਿ ਇਸ ਹਲਕੇ ਦੇ ਵਿੱਚ ਅਨੁਮਾਨਿਤ 20 ਤੋਂ 25 ਹਜ਼ਾਰ ਤੋਂ ਉੱਪਰ ਭਾਜਪਾ ਦੀ ਕੈਡਰ ਵੋਟ ਮੰਨੀ ਜਾਂਦੀ ਹੈ। ਪਿੰਟੂ ਆਪਣੇ ਵਾਰਡ ਵਿਚ ਚੰਗਾ ਰਸੂਖ਼ ਵੀ ਰੱਖਦੇ ਹਨ। ਆਪਣੀ ਵਾਰਡ ਵਿੱਚ ਉਹ ਕੌਂਸਲਰ ਚੋਣਾਂ ਸਮੇਂ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਦੀ ਲੀਡ ਦਾ ਰਿਕਾਰਡ ਵੀ ਬਣਾ ਚੁੱਕੇ ਹਨ। ਬਾਕੀ ਉਮੀਦਵਾਰਾਂ ਦੇ ਮੁਕਾਬਲੇ ਸਿੱਖ ਉਮੀਦਵਾਰ ਹੋਣ ਦੇ ਨਾਤੇ ਪਿੰਟੂ ਨੂੰ ਸਿੱਖ ਵੋਟ ਪੈਣ ਦੇ ਵੀ ਜ਼ਿਆਦਾ ਆਸਾਰ ਨਜ਼ਰ ਆ ਰਹੀ ਹੈ।
ਹਲਕੇ ਦੀਆਂ ਵੱਖ ਵੱਖ ਵਾਰਡਾਂ ਅਤੇ ਪੰਚਾਇਤਾਂ ਵਿਚ ਕੀਤੇ ਗਏ ਪ੍ਰੋਗਰਾਮ ਤੋਂ ਇਲਾਵਾ ਭਾਜਪਾ ਉਮੀਦਵਾਰ ਸੁਖਮਿੰਦਰ ਸਿੰਘ ਪਿੰਟੂ ਵੱਲੋਂ ਵਾਰਡ ਨੰਬਰ 13 ਦੇ ਇਲਾਕੇ ਸ੍ਰੀ ਰਾਮ ਐਵੇਨਿਊ ਵਿਖੇ ਘਰ ਘਰ ਜਾ ਕੇ ਜਨ ਸੰਪਰਕ ਕੀਤਾ ਗਿਆ। ਜਿਸ ਦੋਰਾਂਨ ਵੋਟਰਾਂ ਨੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਪਿੰਟੂ ਨੇ ਕਿਹਾ ਕਿ ਲੋਕ ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਵਿਚ ਵੀ ਭਾਜਪਾ ਸਰਕਾਰ ਬਨਾਉਣ ਲਈ ਉਤਾਵਲੇ ਹਨ। ਤਾਂ ਕਿ ਕੇਂਦਰ ਤੋਂ ਵੱਧ ਤੋਂ ਵੱਧ ਫੰਡ ਪੰਜਾਬ ਲਈ ਮੁਹੱਈਆ ਕਰਕੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਕਾਂਗਰਸੀ ਉਮੀਦਵਾਰ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਵਿੱਚ ਨਜ਼ਰ ਨਹੀਂ ਆਇਆ। ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਉਮੀਦਵਾਰ ਅੱਧੀ-ਅੱਧੀ ਰਾਤ ਜਾਗ ਕੇ ਲੋਕਾਂ ਨੇ ਦਰਵਾਜ਼ਾ ਖੜਕਾ ਰਹੇ ਹਨ, ਜਿਥੋਂ ਉਹਨਾਂ ਨੂੰ ਭਜਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਉਮੀਦਵਾਰ ਦੀ ਗਰਦਨ ਵਿੱਚ ਅਫਸਰਸ਼ਾਹੀ ਦਾ ਸਰੀਆ ਹੈ। ਜੋ ਲੋਕਾਂ ਨਾਲ ਸਿੱਧੇ ਮੂੰਹ ਗੱਲ ਕਰਨ ਲਈ ਤਿਆਰ ਨਹੀਂ ਹਨ। ਇਹਨਾਂ ਨੂੰ ਲੋਕੀ ਮੂੰਹ ਨਹੀਂ ਲਗਾ ਰਹੇ ਹਨ। ਪਿੰਟੂ ਨੇ ਹਰ ਪਾਸਿਓਂ ਸਹਿਯੋਗ ਦੇਣ ਅਤੇ ਵੋਟਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਵਾਰਡ ਇੰਚਾਰਜ ਲਵਲੀਨ ਵੜੈਚ,ਰਿੰਪੀ ਭਾਰਦਵਾਜ,ਗੁਰਨੂਰ ਸਿੰਘ,ਬੂਥ ਇੰਚਾਰਜ ਨੀਲਮ ਕੰਡਿਆਲ, ਬੂਥ ਇੰਚਾਰਜ ਸੂਰਜ ਕੁਮਾਰ, ਬੂਥ ਇੰਚਾਰਜ ਅਮਿਤ ਕੁਮਾਰ, ਰਾਮ ਕੁਮਾਰ,ਸੋਨੂ, ਐਡਵੋਕੇਟ ਸੰਜੀਤ ਕੰਡਿਆਲ,ਰਜਿੰਦਰ ਸਿੰਘ ਰਾਵਤ,ਸਾਬਕਾ ਕੌਂਸਲਰ ਗੁਰਸ਼ਰਨ ਸਿੰਘ ਬਿੱਲਾ, ਜ਼ਿਲ੍ਹਾ ਐਸ.ਸੀ ਮੋਰਚਾ ਦੇ ਪ੍ਰਧਾਨ ਸੰਜੀਵ ਕੁਮਾਰ,ਸੁੱਖਨੂਰ ਸਿੰਘ ਸਮੇਤ ਕਈ ਭਾਜਪਾ ਵਰਕਰ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।

NO COMMENTS

LEAVE A REPLY