ਪਰਿਨਾਜ ਬਾਜਵਾ ਨੇ ਗੋਲਡ ਮੈਡਲ ਅਤੇ ਨਕਦ ਇਨਾਮ ਜਿੱਤ ਸਕੂਲ ਦਾ ਨਾਂ ਕੀਤਾ ਰੌਸ਼ਨ

0
15
 ਅੰਮ੍ਰਿਤਸਰ 28 ਅਕਤੂਬਰ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਪਰਿਨਾਜ ਬਾਜਵਾ (ਸੱਤਵੀਂ ਡੀ) ਨੇ ਚੇਅਰਮੈਨ ਸਰ ਡਾ: ਏ.ਐਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਖੇਡਾਂ ਵਤਨ ਪੰਜਾਬ ਦੀਆਂ – ਸਕੇਟਿੰਗ ਚੈਂਪਿਅਨਸ਼ਿਪ 2022 ਵਿੱਚ ਭਾਗ ਲਿਆ। ਇਹ ਮੁਕਾਬਲਾ 19 ਤੋਂ 22 ਅਕਤੂਬਰ 2022 ਤੱਕ ਪੰਜਾਬ ਦੇ ਸੰਗਰੂਰ ਜਿਲ੍ਹੇ ਵਿਖੇ ਕਰਵਾਇਆ ਗਿਆ, ਜਿਸ ਵਿੱਚ ਉਸਨੇ ਔੰਡਰ-14 ਵਰਗ ਦੀ 1000 ਮੀਟਰ ਦੌੜ ਅਤੇ 1500 ਮੀਟਰ ਰੋਡ ਰੇਸ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ ਅਤੇ ਨਕਦ ਇਨਾਮ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਉਸਨੇ 1000 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਸਮੇਤ 10000 ਰੁਪਏ ਦੇ ਨਕਦ ਇਨਾਮ ਜਿੱਤੇ । 1500 ਮੀਟਰ ਰੋਡ ਰੇਸ ਵਿੱਚ ਤਾਂਬੇ ਦਾ ਮੈਡਲ ਅਤੇ 5,000 ਰੁਪਏ ਦਾ ਨਕਦ ਇਨਾਮ ਜਿੱਤਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਨੇ ਪਰਿਨਾਜ਼ ਅਤੇ ਉਸਦੇ ਮਾਤਾ-ਪਿਤਾ ਨੂੰ ਉਸ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉੱਚ ਭਾਵਨਾ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY