ਪੰਜਾਬ ਸਰਕਾਰ ਨੇ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਸੁਸੀਲ ਤੁਲੀ ਨੂੰ ਬਣਾਇਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ

0
11

ਚਾਰਜ ਸੰਭਾਲਣ ਸਮੇਂ ਅਧਿਕਾਰੀਆਂ-ਕਰਮਚਾਰੀਆਂ ਨੇ ਕੀਤਾ ਨਿੱਘਾ ਸਵਾਗਤ
_____________

ਅੰਮ੍ਰਿਤਸਰ,17 ਮਈ (ਪਵਿੱਤਰ ਜੋਤ) : – ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲ ਸੁਸ਼ੀਲ ਤੁਲੀ ਨੂੰ ਸਿੱਖਿਆ ਵਿਭਾਗ ਨੂੰ ਸਮਰਪਿਤ ਵਧੀਆ ਸੇਵਾਵਾਂ,ਕਾਰਜ-ਸ਼ੈਲੀ ਅਤੇ ਮਿਹਨਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸਕੈਂਡਰੀ) ਦੀ ਕੁਰਸੀ ਤੇ ਬਿਰਾਜਮਾਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆਂ) ਵੇਰਕਾ ਵਿਖੇ ਪ੍ਰਿੰਸੀਪਲ ਦੇ ਅਹੁਦੇ ਤੇ ਤੈਨਾਤ ਸਨ। ਸ਼ੁਸ਼ੀਲ ਤੁਲੀ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੇ ਅਹੁਦੇ ਤੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਦਾ ਚਾਰਜ਼ ਸੰਭਾਲਣ ਸਮੇਂ ਦਫਤਰ ਦੇ ਸਮੂਹ ਸਟਾਫ਼ ਮੈਂਬਰ ਅਤੇ ਸਕੂਲਾਂ ਦੇ ਕਈ ਮੁਖੀਆਂ, ਅਧਿਆਪਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਿਰੋਪਾਓ ਭੇਂਟ ਕਰਦਿਆਂ ਸਨਮਾਨਿਤ ਕੀਤਾ ਗਿਆ। ਸੁਸ਼ੀਲ ਤੁਲੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਗੁਰੂ ਨਗਰੀ ਦੇ ਸਕੂਲਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਨੂੰ ਉੱਚਾ ਰੱਖਣ ਤੇ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਮੁਖੀਆਂ ਤੋਂ ਆਸ ਹੈ ਕਿ ਹਰ ਕੋਈ ਆਪਣੇ-ਆਪਣੇ ਸਕੂਲ ਦੇ ਸਾਰੇ ਕੰਮਾਂ ਵਿੱਚ ਕੋਈ ਵੀ ਕਮੀ-ਪੇਸ਼ੀ ਨਹੀਂ ਰੱਖਣਗੇ। ਬੱਚਿਆਂ ਦੀ ਪੜ੍ਹਾਈ ਦੇ ਦੌਰਾਨ ਅਤੇ ਡਿਊਟੀ ਦੌਰਾਨ ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਤੇ ਡਿਪਟੀ ਡੀ.ਈ.ਓ ਸਕੈਂਡਰੀ ਬਲਰਾਜ ਸਿੰਘ ਢਿੱਲੋਂ,ਡੀ.ਈ.ਓ ਐਲੀਮੈਂਟਰੀ ਰਜੇਸ਼ ਕੁਮਾਰ,ਡਿਪਟੀ ਡੀ.ਈ.ਓ ਐਲੀਮੈਂਟਰੀ ਰੇਖਾ ਮਹਾਜਨ,ਜੋਤੀ ਤੁਲੀ, ਮਨਮਿੰਦਰ ਸਿੰਘ,ਸੁਪਰਡੈਂਟ ਗੁਰਪਾਲ ਸਿੰਘ,ਅਜਨਾਲਾ ਤੋਂ ਪ੍ਰਿੰਸੀਪਲ ਇੰਦਰਜੀਤ ਸਿੰਘ, ਧਰਮਵੀਰ ਸਿੰਘ,ਰਾਜਬੀਰ,ਪਵਨ ਕੁਮਾਰ, ਬਲਵਿੰਦਰ ਸਿੰਘ ਸਮੇਤ ਹੋਰ ਕਈ ਸਟਾਫ਼ ਮੈਂਬਰ ਅਤੇ ਅਧਿਆਪਕ ਮੋਜੂਦ ਸਨ।

NO COMMENTS

LEAVE A REPLY