ਬੁਢਲਾਡਾ, 12 ਮਈ (ਦਵਿੰਦਰ ਸਿੰਘ ਕੋਹਲੀ)-ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਪਰਸਨ ਜੀਤ ਦਹੀਆ ਵੱਲੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਵੈਂ-ਰੁਜ਼ਗਾਰ ਪ੍ਰਦਾਨ ਕਰਨ ਲਈ 6 ਸਿਲਾਈ ਸੈਂਟਰ ਜ਼ਿਲ੍ਹਾ ਮਾਨਸਾ ਵਿਖੇ ਜਲਦ ਹੀ ਖੋਲੇ ਜਾ ਰਹੇ ਹਨ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਪਰਸਨ ਜੀਤ ਦਹੀਆ ਨੇ ਕਿਹਾ ਕਿ ਇਹ ਸਿਲਾਈ ਸੈਂਟਰ 3 ਸਲੱਮ ਖੇਤਰ ਦੇ ਅਤੇ 3 ਸੈਂਟਰ (2 ਪਿੰਡਾਂ ਦੇ ਅਤੇ 1 ਲੋਕਲ ਵਾਰਡ ਜ਼ਿਲ੍ਹਾ ਮਾਨਸਾ) ਦੇ ਖੇਤਰਾਂ ਵਿਚ ਖੋਲੇ ਜਾਣਗੇ।ਜਿਨ੍ਹਾਂ ਵਿਚ ਪੜਾਈ ਦੇ ਕਾਬਲ ਹੋਣਹਾਰ ਬੱਚੀਆਂ ਨੂੰ ਸਿੱਖਿਆਂ ਦੇਣੀ, ਚੰਗੇ ਭਵਿੱਖ ਲਈ ਮਾਰਗ ਦਰਸ਼ਨ ਕਰਨਾ,ਬੱਚੀਆਂ ਨੂੰ ਸਿੱਖਿਆਂ ਦਿਵਾਉਣ ਲਈ ਨਵੇਂ ਦਾਖਲੇ ਕਰਵਾਉਣੇ ਅਤੇ ਔਰਤਾਂ ਨੂੰ ਸਿੱਖਿਆਵਾਂ ਪ੍ਰਦਾਨ ਕਰਵਾਉਣ ਉੱਤੇ ਜ਼ੋਰ ਦਿੱਤਾ ਜਾਵੇਗਾ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਨੇ ਇਸ ਚੰਗੇ ਉਪਰਾਲੇ ਦੀ ਸ਼ਲਾਘਾ ਕੀਤੀ।