ਟੀ ਬੀ ਹਸਪਤਾਲ ਨੂੰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੂੜੇ ਨੂੰ ਅੱਗ ਲਗਾਉਣ ਦਾ ਕੀਤਾ ਜਰਮਾਨਾ

0
18

 

ਅੰਮ੍ਰਿਤਸਰ, 5 ਮਈ (ਰਾਜਿੰਦਰ ਧਾਨਿਕ) :  ਅੱਜ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਹਿਜ ਇਨਕਲੇਵ ਦੇ ਵਸਨੀਕਾਂ ਵੱਲੋਂ ਮਿਲੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਇਲਾਕਾ ਸੈਨੇਟਰੀ ਇੰਸਪੈਕਟਰ ਵੱਲੋਂ ਮੈਡੀਕਲ ਸੁਪਰਡੈਂਟ ਟੀ ਬੀ ਹਸਪਤਾਲ ਸੰਤ ਇਨਕਲੇਵ ਅੰਮ੍ਰਿਤਸਰ ਦਾ ਕੂੜੇ ਨੂੰ ਅੱਗ ਲੱਗਾ ਕੇ ਵਾਤਾਵਰਣ ਨੂੰ ਦੂਸ਼ਿਤ ਕਰਨ ਦਾ ਚਲਾਨ ਕੱਟਿਆ ਗਿਆ ,ਡਾ ਯੋਗੇਸ ਅਰੋੜਾ ਸਿਹਤ ਅਫਸਰ ਵੱਲੋਂ ਕੀਤੇ ਗਏ ਚਲਾਨ ਤੇ ਕਾਰਵਾਈ ਕਰਦੇ ਹੋਏ ਟੀ ਬੀ ਹਸਪਤਾਲ ਨੂੰ 5000/- ਰੁਪਏ ਦਾ ਜਰਮਾਨਾ ਕੀਤਾ ਗਿਆ ਹੈ , ਸਿਹਤ ਅਫਸਰ ਡਾ ਯੋਗੇਸ ਅਰੋੜਾ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਸ਼ਹਿਰ ਨੂੰ ਸਵੱਚ ਤੇ ਸੁੰਦਰ ਬਨਾਉਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ ।

NO COMMENTS

LEAVE A REPLY