ਅੰਮ੍ਰਿਤਸਰ, 5 ਮਈ (ਪਵਿੱਤਰ ਜੋਤ ) : ਅੱਜ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਪਲਾਸਟਿਕ ਵੇਸਟ ਮੈਨੇਜਮੈਂਟ ਬਾਰੇ ਨੀਦਰਲੈਂਡ ਦੀ ਕੰਪਨੀ ਫਿਨੀਲੂਪ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਡਾ ਯੋਗੇਸ ਅਰੋੜਾ ਸਿਹਤ ਅਫਸਰ ਨਗਰ ਨਿਗਮ ਦੀ ਪ੍ਰਧਾਨਗੀ ਹੇਠ ਕੀਤੀ ਗਈ , ਮੀਟਿੰਗ ਵਿੱਚ ਪਲਾਸਟਿਕ ਵੇਸਟ ਮੈਨੇਜਮੈਂਟ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲ ਬਾਤ ਕੀਤੀ ਗਈ , ਕੰਪਨੀ ਦੇ ਨੁਮਾਇੰਦਿਆਂ ਨੂੰ ਕਿਹਾ ਗਿਆ ਕਿ ਪਹਿਲੇ ਗੇੜ ਵਿੱਚ ਸ਼ਹਿਰ ਦੇ ਉਹਨਾਂ ਇਲਾਕਿਆਂ ਤੇ ਵੱਧ ਤਵੱਜੋ ਦਿੱਤੀ ਜਾਵੇ ਜਿੱਥੇ ਪਲਾਸਟਿਕ ਦਾ ਕੂੜਾ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਤਾਂ ਜੋ ਪਲਾਸਟਿਕ ਵੇਸਟ ਨੂੰ ਖਤਮ ਕਰਕੇ ਸ਼ਹਿਰ ਨੂੰ ਸਵੱਛ ਸੁੰਦਰ ਕੀਤਾ ਜਾ ਸਕੇ , ਪਲਾਸਟਿਕ ਵੇਸਟ ਨੂੰ ਗੰਭੀਰਤਾ ਨਾਲ ਲੈੰਦੇ ਹੋਏ 15 ਦਿਨਾਂ ਬਾਦ ਫਿਰ ਮੀਟਿੰਗ ਕੀਤੀ ਜਾਵੇਗੀ , ਮੀਟਿੰਗ ਵਿੱਚ ਡਾ ਯੋਗੇਸ ਅਰੋੜਾ ਸਿਹਤ ਅਫਸਰ ਤੋਂ ਇਲਾਵਾ ਮਲਕੀਤ ਸਿੰਘ ਖਹਿਰਾ ਚੀਫ ਸੈਨੇਟਰੀ ਇੰਸਪੈਕਟਰ , ਹਰਿੰਦਰਪਾਲ ਸਿੰਘ ਸੈਨੇਟਰੀ ਇੰਸਪੈਕਟਰ , ਨੀਂਦਰਲੈਂਡ ਤੋਂ ਆਏ ਮਿਸ ਰੋਮੀ ਵੇਨ ਡਾਇਪਨ , ਮਿਸਟਰ ਥੋਮਸ ਡੇਵਿਡ , ਸ੍ਰੀ ਅਰਜਨ ਰਾਮ ਸਿਟੀ ਲੀਡ ਫਿਨੀਲੂਪ , ਜਸਕਰਨਦੀਪ ਸਿੰਘ
ਸ੍ਰੀ ਨਿਲੇਸ਼ ਸ੍ਰੀ ਅਜੈ ਸਾਰੇ ਪ੍ਰੋਜੈਕਟ ਮੈਨੇਜਰ ਹਾਜ਼ਰ ਸਨ ।