ਗਰਭਅਵਸਥਾ ਸਮੇਂ ਖੂਨ ਦੀ ਕਮੀ ਅਤੇ ਬੀ.ਪੀ ਵੱਧਣਾ ਖ਼ਤਰਨਾਕ ਲੱਛਣ : ਡਾ. ਗੁਰਚੇਤਨ ਪ੍ਰਕਾਸ਼

0
15

ਬੁਢਲਾਡਾ 24 ਅਪ੍ਰੈਲ(ਦਵਿੰਦਰ ਸਿੰਘ ਕੋਹਲੀ): ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਹੇਠ ਬਲਾਕ ਬੁਢਲਾਡਾ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਵਿਸ਼ੇਸ਼ ਟੀਕਾਕਰਣ ਹਫਤੇ ਤਹਿਤ ਗਰਭਵਤੀ ਔਰਤਾਂ ਦੀ ਜਾਂਚ, ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਅਤੇ ਜਾਗਰੂਕਤਾ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਚੇਤਨ ਪ੍ਰਕਾਸ਼ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ। ਜੇਕਰ ਗਰਭਵਤੀ ਔਰਤਾਂ ਸਮੇਂ ਸਿਰ ਆਪਣੀ ਜਾਂਚ ਨਹੀਂ ਕਰਵਾਉਂਦੀਆਂ, ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਸ ਲਈ ਹਰ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਕਰਵਾਉਣੀ ਚਾਹੀਦੀ । ਬੀ.ਈ.ਈ ਹਰਬੰਸ ਮੱਤੀ ਨੇ ਦੱਸਿਆ ਕਿ ਇਸ ਤੋਂ ਬਿਨਾ ਬਲਾਕ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਔਰਤਾਂ ਲਈ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਟੀਕਾਕਰਨ ਕੈਂਪ ਮਮਤਾ ਦਿਵਸ ਦੇ ਮੌਕੇ ‘ਤੇ ਹਰ ਬੁੱਧਵਾਰ ਨੂੰ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਾਂਚ ਦੇ ਨਾਲ-ਨਾਲ ਟੈਸਟ ਅਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਦਾ ਸਮੇਂ ਸਮੇਂ ਤੇ ਉਚਿਤ ਟੀਕਾਕਰਨ ਕਰਵਾ ਕੇ 10 ਮਾਰੂ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ। ਨਵ ਜਨਮੇਂ ਬੱਚੇ ਤੋਂ ਲੈ ਕੇ ਡੇਢ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ, ਗਲ-ਘੋਟੂ, ਕਾਲੀ ਖਾਂਸੀ,ਟੈਟਨਸ, ਦਿਮਾਗੀ ਬੁਖਾਰ, ਪੀਲੀਆ, ਖਸਰਾ, ਰੂਬੇਲਾ ਤੇ ਨਿਮੋਨੀਆ ਦੀ ਬਿਮਾਰੀ ਤੋਂ ਬਚਾਅ ਲਈ ਟੀਕੇ ‘ ਲਗਾਏ ਜਾਂਦੇ ਹਨ ਅਤੇ ਪੋਲੀਓ ਬੂੰਦਾਂ ਤੇ ਰੋਟਾਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਇਸ ਮੌਕੇ ਤੇ ਸਿਹਤ ਕਰਮੀਆਂ ਵਲੋਂ ਟੀਕਾਕਰਨ ਕਰਵਾਉਣ ਲਈ ਆਉਣ ਵਾਲੀ ਮਾਵਾਂ ਤੇ ਗਰਭਵਤੀ ਔਰਤਾਂ ਨੂੰ ਸਿਹਤ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਆਮ ਤੌਰ ਤੇ ਗਰਭਾਵਸਥਾ ਦੌਰਾਨ ਔਰਤਾਂ ਵਿੱਚ ਖੂਨ ਹੈ। ਦੀ ਕਮੀ ਅਤੇ ਬੀ.ਪੀ ਵੱਧਣ ਦੇ ਲੱਛਣ ਪਾਏ ਜਾਂਦੇ ਹਨ।ਜਿਸ ਦਾ ਇਲਾਜ ਹੈ ਕਿ ਪੌਸ਼ਟਿਕ ਆਹਾਰ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਲਦੀਆ ਆਇਰਨ ਅਤੇ ਫੋਲਿਕ ਐਸਿਡ ਦੀ ਗੋਲੀਆਂ ਲਈਆਂ ਜਾਣ ਅਤੇ ਆਪਣੀ ਰੋਜਾਨਾ ਦੀ ਖੁਰਾਕ ਵਿੱਚ ਹਰੀਆ ਸਬਜ਼ੀਆ, ਦਾਲਾਂ ਅਤੇ ਦੁੱਧ ਦਾ ਸੇਵਨ ਜਰੂਰ ਕਰਨ ਅਤੇ ਸਫਾਈ ਦਾ ਧਿਆਨ ਰੱਖਣ ਅਤੇ ਮਾਨਸਿਕ ਤੌਰ ਤੇ ਖੁਸ਼ ਰਹਿਣ ਦੇ ਯਤਨ ਕੀਤਾ ਜਾਵੇ। ਉਨ੍ਹਾਂ ਨੇ ਕੇਅਰ ਕੰਪੋਨੀਅਨ ਪ੍ਰੋਗ੍ਰਾਮ ਅਤੇ ਹੋਰ ਸਿਹਤ ਪ੍ਰੋਗਰਾਮਾਂ ਸਬੰਧੀ ਵਿਸਥਾਰ ਟੀਮ ਸਹਿਤ ਜਾਣਕਾਰੀ ਵੀ ਦਿੱਤੀ। ਇਸ ਮੌਕੇ ਤੇ ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ, ਮ੫ਹਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ), ਸੀ.ਐਚ.ਓ, ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰ ਅਤੇ ਪਿੰਡ ਵਾਸੀ ਆਦਿ ਮੌਜੂਦ ਸਨ।

*ਫੋਟੋ ਬੁਢਲਾਡਾ: ਟੀਕਾਕਰਨ ਹਫਤੇ ਦੌਰਾਨ ਗਰਭਵਤੀ ਔਰਤਾਂ ਦੀ ਜਾਂਚ ਕਰਦੇ ਹੋਏ।*

NO COMMENTS

LEAVE A REPLY