ਨਗਰ ਨਿਗਮ ਜ਼ੋਨ ਨੋਰਥ ਵੱਲੋਂ ਗਿੱਲੇ ਕੂੜੇ ਤੋਂ ਖਾਦ ਬਣਾ ਕੇ ਪਬਲਿਕ ਨੂੰ ਦੇ ਕੇ ਖਾਦ ਬਨਾਉਣ ਲਈ ਉਤਸਾਹਿਤ ਕੀਤਾ

0
10

ਅੰਮ੍ਰਿਤਸਰ 24 ਅਪ੍ਰੈਲ (ਪਵਿੱਤਰ ਜੋਤ ):  ਅੱਜ ਨਗਰ ਨਿਗਮ ਅੰਮ੍ਰਿਤਸਰ ਵੱਲੋਂ” ਵਰਲਡ ਅਰਥ ਡੇ” ਦੇ ਮੋਕੇ ਤੇ ਜ਼ੋਨ ਨੋਰਥ ਵਿਚ ਮਲਕੀਤ ਸਿੰਘ ਖਹਿਰਾ ਚੀਫ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਵਾਲੀ ਟੀਮ ਵਲੋ ਗਿੱਲੇ ਕੂੜੇ ਤੋਂ ਤਿਆਰ ਕੀਤੀ ਆਰਗੈਨਿਕ ਖਾਦ ਘਰਾਂ ਵਿੱਚ ਜਾ ਕੇ ਫ੍ਰੀ ਪਬਲਿਕ ਨੂੰ ਦਿੱਤੀ ਗਈ ਤੇ ਪਬਲਿਕ ਨੂੰ ਗਿੱਲੇ ਕੂੜੇ ਤੋਂ ਖਾਦ ਬਨਾਉਣ ਦੇ ਤਰੀਕੇ ਬਾਰੇ ਵਿਸਤਾਰ ਵਿੱਚ ਦੱਸਿਆ ਗਿਆ ਕਿ ਕਿਸ ਤਰਾਂ ਗਿੱਲੇ ਕੂੜੇ ਤੋਂ ਖਾਦ ਬਣਾ ਕੇ ਕੂੜੇ ਨੂੰ ਦੁਬਾਰਾ ਵਰਤੋ ਵਿੱਚ ਲਿਆਂਦਾ ਜਾ ਸਕਦਾ ਹੈ , ਆਰਗੈਨਿਕ ਖਾਦ ਬਣਾ ਕੇ ਅਸੀਂ ਘਰਾਂ ਵਿੱਚ ਬਣੇ ਬਗੀਚੇ ਅਤੇ ਸਬਜ਼ੀਆਂ ਆਦਿ ਉਗਾ ਕੇ ਪੈਸਟੀਸਾਈਡ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਵੱਧ ਰਹੀ ਕੂੜੇ ਦੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹਾਂ । ਪਬਲਿਕ ਨੂੰ ਗਿੱਲੇ ਅਤੇ ਸੁੱਕੇ ਕੂੜੇ ਬਾਰੇ ਸਮਝਾਇਆ ਗਿਆ ।ਪਬਲਿਕ ਵੱਲੋਂ ਇਸ ਕੰਮ ਵਿੱਚ ਦਿਲਚਸਪੀ ਵੀ ਦਿਖਾਈ ਗਈ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਗਿੱਲੇ ਕੂੜੇ ਤੋਂ ਖਾਦ ਬਨਾਉਣ ਦਾ ਵਿਸ਼ਵਾਸ ਦਿਵਾਇਆ ਗਿਆ । ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਮੁਹਿੰਮ ਤਹਿਤ ਗਿੱਲੇ ਕੂੜੇ ਤੋਂ ਹੋਮ ਕੰਮਪੋਸਟਿੰਗ ਕਰਕੇ ਨਗਰ ਨਿਗਮ ਦਾ ਸਹਿਯੋਗ ਦਿੱਤਾ ਜਾਵੇ ।ਇਸ ਸਮੇਂ ਮਲਕੀਤ ਸਿੰਘ ਖਹਿਰਾ ਚੀਫ ਸੈਨੇਟਰੀ ਇੰਸਪੈਕਟਰ ਤੋਂ ਇਲਾਵਾ ਸੰਜੀਵ ਦੀਵਾਨ , ਹਰਿੰਦਰਪਾਲ ਸਿੰਘ , ਅਮਰੀਕ ਸਿੰਘ ਸਾਰੇ ਸੈਨੇਟਰੀ ਇਿੰਸਪੈਕਟਰ , ਪ੍ਰਿਅੰਕਾ ਸ਼ਰਮਾ ਸੀ ਐਫ , ਹਰਦੀਪ ਸੁਪਰਵਾਈਜ਼ਰ , ਪੂਜਾ ਸ਼ਰਮਾ ਮਨੀਸ਼ ਸ਼ਰਮਾ ਮੋਟੀਵੇਟਰ ਅਤੇ ਹੋਰ ਕਰਮਚਾਰੀ

NO COMMENTS

LEAVE A REPLY