ਅੰਮ੍ਰਿਤਸਰ 22 ਅਪ੍ਰੈਲ (ਰਾਜਿੰਦਰ ਧਾਨਿਕ) : ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸੀ. ਸੈ ਸਕੂਲ ਅੰਮ੍ਰਿਤਸਰ ਵੱਲੋਂ ਅੱਜ ਮਿਤੀ 22-04-2023 ਨੂੰ ਹਰਿਆਵਲ ਮੰਚ ਦੇ ਸਹਿਯੋਗ ਨਾਲ ਅਰਥ ਦਿਵਸ 2023 ਸਬੰਧ ਵਿੱਚ ਪਰਿਆਵਰਣ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਡਾ. ਜਸਪ੍ਰੀਤ ਕੌਰ (ਮਿੱਸ ਇੰਡਿਆ ਅਰਥ 2021, ਅ ਡਾਟਰ ਆਫ ਅੰਮ੍ਰਿਤਸਰ ) ਰਹੇ। ਜਿੰਨ੍ਹਾਂ ਨੇ ਪਰਿਆਵਰਣ ਦੀ ਸੇਵਾ-ਸੰਭਾਲ ਤੇ ਆਪਣੇ ਵਿਚਾਰ ਰੱਖੇ ਅਤੇ ਅੱਜ ਦੇ ਦਿਹੜੇ ਦੇ ਮੁੱਖ ਵਕਤਾ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਪ੍ਰਧਾਨ ਅੰਮ੍ਰਿਤਸਰ ਹਰਿਆਵਲ ਮੰਚ ਨੇ ਬੱਚਿਆਂ ਨੂੰ ਪੰਜ ਤਰੀਕਿਆਂ ਨਾਲ ਪਰਿਆਵਰਣ ਨੂੰ ਬਚਾ ਕੇ ਰੱਖਣ ਦੇ ਗੁਣ ਦੱਸੇ।
ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਡਾ. ਗੁਰਰਤਨ ਸਿੰਘ ਜੀ ਨੇ ਧਰਤ ਦਿਹਾੜੇ ਦੀ ਅਹਿਮੀਅਤ ਤੇ ਆਉਣ ਵਾਲੀਆਂ ਪੀੜੀਆਂ ਲਈ ਇਸ ਦੀ ਜਰੂਰਤ ਤੇ ਚਰਚਾ ਕੀਤੀ। ਸ. ਜਗਦੀਸ਼ ਸਿੰਘ ਡਾਇਰੈਕਟਰ ਸਸਸਸ ਵਿਦਿਅਕ ਸੰਸਥਾਵਾਂ ਜੀ ਨੇ ਸ. ਕੋਹਲੀ ਅਤੇ ਉਹਨਾਂ ਦੀ ਟੀਮ ਦਾ ਸਮਾਂ ਕੱਢ ਕੇ ਸਕੂਲ ਪਧਾਰਨ ਤੇ ਧੰਨਵਾਦ ਕੀਤਾ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਸ. ਅਵਤਾਰ ਸਿੰਘ ਬੁੱਟਰ, ਸ. ਸਿਮਰਨਜੀਤ ਸਿੰਘ, ਮਿਸ ਗਗਨਦੀਪ ਕੌਰ, ਮਿਸ ਪਾਵਨ, ਮਿਸਜ਼ ਚਾਂਦਨੀ ਅਤੇ ਮਿਸਜ਼ ਗਿਲਪ੍ਰੀਤ ਵੀ ਸ਼ਾਮਿਲ ਸਨ।