ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਬਰਸ਼ਾ ਪ੍ਰੀਯਦਰਸ਼ਨੀ ਲਈ ਬਣਿਆ ਵਰਦਾਨ

0
13

 

ਅੰਮ੍ਰਿਤਸਰ 5 ਅਪ੍ਰੈਲ (ਅਰਵਿੰਦਰ ਵੜੈਚ) :—ਪੰਜਾਬ ਸਰਕਾਰ ਵੱਲੋ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨੋਜਵਾਨਾਂ ਨੂੰ ਵੱਧ ਤੋ ਵੱਧ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਏਅਰ ਇੰਡੀਆ ਏਅਰਪੋਰਟ ਸਰਵਿਸ ਲਿਮਿਟਡ (AIASL) ਵਿੱਚ ਕਸਟਮਰ ਸਰਵਿਸ ਐਕਸੀਕਟਿਵ ਦੀ ਆਸਾਮੀ ਬਾਰੇ ਜਾਣਕਾਰੀ ਦਿਤੀ ਗਈ। ਜਿਸ ਵਿੱਚ ਬਰਸ਼ਾ ਪ੍ਰੀਯਦਰਸ਼ਨੀ ਨੂੰ ਨੋਕਰੀ ਤੇ ਨਿਯੁਕਤ ਕਰਵਾਇਆ ਗਿਆ।ਇਸ ਬਾਰੇ ਪ੍ਰਾਰਥੀ ਬਰਸ਼ਾ ਪ੍ਰੀਯਦਰਸ਼ਨੀ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਰੋਜਗਾਰ ਬਿਊਰੋ ਵੱਲੋ ਮੈਨੂੰ ਵੱਖ-ਵੱਖ ਕੈਰੀਅਰ ਆਪਸ਼ਨ ਬਾਰੇ ਜਾਣੂ ਕਰਵਾਇਆ ਗਿਆ। ਰੋਜਗਾਰ ਬਿਊਰੋ ਵੱਲੋ ਮੈਨੂੰ AIASL ਵਿੱਚ SGRDJ Airport ਅੰਮ੍ਰਿਤਸਰ ਤੇ ਕਸਟਮਰ ਸਰਵਿਸ ਐਕਸੀਕਟਿਵ ਦੀ ਆਸਾਮੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਲੈਕਸ਼ਨ ਕਮੇਟੀ ਵੱਲੋਂ ਇੰਟਰਵਿਊ ਲਈ ਗਈ । ਬਰਸ਼ਾ ਨੇ ਕਿਹਾ ਕਿ ਮੇਰੇ ਵੱਲੋ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਮੈਨੂੰ ਕਸਟਮਰ ਸਰਵਿਸ ਐਕਸੀਕਟਿਵ ਦੇ ਤੋਰ ਤੇ ਨਿਯੁਕਤ ਕੀਤਾ ਗਿਆ ਮੈਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅਤੇ ਪੰਜਾਬ ਦੇ ਨੋਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨਾਲ ਜੁੜ ਕੇ ਰੋਜਗਾਰ ਸਬੰਧੀ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਲਾਭ ਉਠਾਉਣ।

NO COMMENTS

LEAVE A REPLY