ਕੱਬਡੀ ਕੱਪ ਕਲੀਪੁਰ ਦੀ ਸਫ਼ਲਤਾ ਲਈ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਦਿਲੋ ਮੁਬਾਰਕਬਾਦ: ਚੇਅਰਮੈਨ ਕਲੀਪੁਰ

0
12

ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ ਧੰਨਵਾਦ
ਬੁਢਲਾਡਾ, 21 ਮਾਰਚ :-(ਦਵਿੰਦਰ ਸਿੰਘ ਕੋਹਲੀ)-ਕਲੀਪੁਰ ਕਬੱਡੀ ਕੱਪ ਦੀ ਸ਼ਾਨਦਾਰ ਸਫ਼ਲਤਾ ਲਈ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਕਮੇਟੀ ਕਲੀਪੁਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਮੇਟੀ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਦੱਸਿਆ ਕਿ ਕਬੱਡੀ ਵਿੱਚ ਕੁੱਲ 113 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਦੇ ਫਾਈਨਲ ਮੈਚਾਂ ਦੇ ਨਤੀਜਿਆ ਵਿਚ
ਕਬੱਡੀ ਓਪਨ 1st ਜੇਤੂ ਟੀਮ ਕਲੀਪੁਰ 51000,ਕਬੱਡੀ ਓਪਨ 2nd ਜੇਤੂ ਟੀਮ ਜਗਮਾਲਵਾਲੀ(ਹਰਿਅਣਾ)
ਇਨਾਮ 41000,ਓਪਨ ਦੇ ਬੈਸਟ ਜਾਫੀ ਅੰਤਰ ਰਾਸ਼ਟਰੀ ਖਿਡਾਰੀ ਜੱਗੂ ਹਾਕਮਵਾਲਾ ਰਹੇ ਅਤੇ ਬੈਸਟ ਰੇਡਰ ਕੁਲਬੀਰ ਬੋੜਾਵਾਲ ਨੇ 11000-11000 ਦੇ ਇਨਾਮ ਜਿਤੇ,
ਕਬੱਡੀ 63 ਕਿਲੋ ਵਰਗ ਵਿੱਚ ਪਹਿਲਾ ਸਥਾਨ ਅਹਿਮਦਪੁਰ ਨੇ 10000 ਦਾ ਇਨਾਮ ਜਿੱਤਿਆ,63 ਕਿਲੋ ਵਰਗ ਦਾ ਦੂਜਾ ਸਥਾਨ ਦੋਦੜਾ 6000 ਰੁਪਏ ਦਾ ਜੇਤੂ ਬਣਿਆਂ,ਕਬੱਡੀ ਲੜਕੀਆ ਓਪਨ ਚ ਪਹਿਲਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ ਦੀਆਂ ਲੜਕੀਆਂ ਨੇ 5100 ਰੁਪਏ ਦਾ ਇਨਾਮ ਜਿੱਤਣ ਵਿੱਚ ਸਫ਼ਲ ਰਹੀਆਂ,ਕਬੱਡੀ ਲੜਕੀਆ ਓਪਨ ਦਾ ਦੂਜਾ ਸਥਾਨ ਲੈ ਕੇ ਜੋਧਪੁਰ ਚੀਮਾਂ ਦੀਆ ਲੜਕੀਆਂ ਨੇ 3100 ਰੁਪਏ ਦਾ ਇਨਾਮ ਜਿੱਤਿਆ,52 ਕਿਲੋ ਪਹਿਲਾ ਕਲੀਪੁਰ 5100 ਰੁਪਏ,52 ਕਿਲੋ ਦੂਜਾ ਸਥਾਨ ਪਿੰਡ ਝੀਲਾਂ(ਜੀਂਦ,ਹਰਿਆਣਾ) ਨੇ 4100 ਰੁਪਏ ਜਿੱਤਿਆ,35 ਕਿਲੋ ਪਹਿਲਾ ਸਥਾਨ ਸਰਦੂਲਗੜ੍ਹ 3100 ਰੁਪਏ,35 ਕਿਲੋ ਵਿਚ ਬਖੋਰਾ ਪਿੰਡ ਦੇ ਚੋਬਰਾਂ ਨੇ ਦੂਜਾ ਸਥਾਨ ਹਾਸਲ ਕਰਕੇ 2100 ਰੁਪਏ ਦਾ ਇਨਾਮ ਆਪਣੇ ਨਾਮ ਕੀਤਾ। ਜਥੇਦਾਰ ਕਲੀਪੁਰ ਨੇ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਟੂਰਨਾਮੈਂਟ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਸਮਾਂ ਕੱਢ ਕੇ ਕਿਹਾ ਕਿ ਟੂਰਨਾਮੈਂਟ ਦੀ ਸ਼ਾਨ ਨੂੰ ਹੋਰ ਵਧਾਉਣ ਲਈ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦਾ ਪੂਰੇ ਨਗਰ ਕਲੀਪੁਰ ਵੱਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਹਰਮੇਲ ਸਿੰਘ ਕਲੀਪੁਰ,ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਬਾਬਾ ਭੋਲਾ ਸਿੰਘ,ਸਰਪੰਚ ਕਰਮਜੀਤ ਕੌਰ ਸਮੇਤ ਮੈਂਬਰ ਸਾਹਿਬਾਨ,ਮਿੱਠੂ ਸਿੰਘ,ਬਾਬਾ ਕੁਲਵੰਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਟੂਰਨਾਮੈਂਟ ਕਮੇਟੀ ਦੇ ਵੱਡੀ ਗਿਣਤੀ ਨੋਜਵਾਨ ਹਾਜ਼ਰ ਸਨ

NO COMMENTS

LEAVE A REPLY