ਅੰਮ੍ਰਿਤਸਰ 14 ਫਰਵਰੀ (ਰਾਜਿੰਦਰ ਧਾਨਿਕ): ਸਪੇਸ ਕਿਡਜ਼ ਇੰਡੀਆ ਅਤੇ ਇਸਰੋ ਵਲੋਂ ਸ ਕ ਸ ਸ ਸਕੂਲ ਅਜ਼ਾਦਿਸਟ -2 ਸੈਟੇਲਾਈਟ ਦਾ ਲਾਈਵ ਲਾਉਂਚ ਹਰੀਕੋਟਾ ਆਂਧਰਾ ਪ੍ਰਦੇਸ਼ ਵਿਖੇ ਵੇਖਣ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਅਵਸਰ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਸੀ ਐਮ ਭਗਵੰਤ ਮਾਨ ਵਲੋਂ ਦਿੱਤੇ ਗਏ ਵਿੱਤ ਸਹਿਯੋਗ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਵਲੋਂ ਕੀਤੇ ਗਏ ਊਧਮ, ਜ਼ਿਲ੍ਹਾ ਸਿੱਖਿਆ ਅਫਸਰ ਜੁਗਰਾਜ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਸਕੂਲ ਦੀਆਂ ਨੌਵੀਂ ਤੋਂ ਗਿਆਰਵੀਂ ਦੀਆਂ 10 ਵਿਦਿਆਰਥਣਾਂ ਜਿੰਨਾ ਵਿਚ ਚਾਹਤ, ਦਿਸ਼ਾ, ਰਮਨਪ੍ਰੀਤ ਕੌਰ, ਰਿਧਿ ਸੇਠੀ, ਨਿਤਾਸ਼ਾ, ਸਨੇਹਾ, ਭਾਵਨਾ, ਸਿਮਰਨ, ਰਮਨਦੀਪ ਕੌਰ ਅਤੇ ਸੰਜੀਵਨੀ ਸਿੰਘ ਸ਼ਾਮਲ ਸਨ, ਪ੍ਰੋਜੈਕਟ ਇੰਚਾਰਜ ਕਮਲ ਕੁਮਾਰ ਲੈਕਚਰਾਰ ਕੈਮਿਸਟਰੀ, ਲੈਕਚਰਾਰ ਹਰਮਨਦੀਪ ਸਿੰਘ, ਮੈਡਮ ਪ੍ਰਤਿਭਾ ਅਤੇ ਮੈਡਮ ਰਮਨਦੀਪ ਕੌਰ ਦਾ ਵਫ਼ਦ 13 ਫਰਵਰੀ ਨੂੰ ਵਾਪਸ ਪਰਤ ਆਇਆ। ਇਸ ਪ੍ਰੋਜੈਕਟ ਦੇ ਇੰਚਾਰਜ ਕਮਲ ਕੁਮਾਰ ਨੇ ਦੱਸਿਆ ਕਿ ਵਿਦਿਆਰਥਣਾਂ ਵੱਲੋਂ ਪ੍ਰੋਗਰਾਮ ਕੀਤੀ ਗਈ ਰਸਪਬੈਰੀ ਪਿਕੋ ਨਾਮ ਦੀ ਚਿਪ, ਅਜ਼ਾਦਿਸਟ -2 ਸੈਟੇਲਾਈਟ ਵਿਚ ਇੰਸਟਾਲ ਕੀਤੀ ਗਈ ਸੀ ਜਿਸ ਦਾ ਮੁੱਖ ਮਕਸਦ ਸਪੇਸ ਵਿੱਚ ਟੈਂਪਰੇਚਰ, ਹੁਮਿਡਿਟਈ, ਪ੍ਰੈਸ਼ਰ ਅਤੇ ਗਰੋਸਕੋਪਿਕ ਮੂਵਮੇਂਟ ਬਾਰੇ ਪਤਾ ਲਗਾਉਣਾ ਸੀ। ਇਹ ਅਜ਼ਾਦਿਸਟ -2 ਸੈਟੇਲਾਈਟ ਮਿਸ਼ਨ ਪੂਰੀ ਤਰ੍ਹਾਂ ਜਿਵੇਂ ਹੀ ਸਫਲ ਹੁੰਦੀਆਂ ਇਹਨਾਂ ਵਿਦਿਆਰਥਣਾਂ ਨੇ ਆਪਣੀ ਅੱਖੀਂ ਵੇਖਿਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ, ਇੰਝ ਲੱਗ ਰਿਹਾ ਸੀ ਜਿਵੇਂ ਇਹਨਾਂ ਵਿਦਿਆਰਥਣਾਂ ਅੰਦਰ ਕੁਝ ਅਲੱਗ ਕਰਨ ਦੀ ਇੱਛਾ ਸ਼ਕਤੀ ਹੋਰ ਵੱਧ ਗਈ ਹੋਵੇ।
ਇਹ ਪ੍ਰੋਜੈਕਟ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਵਿਚ ਕੇਵਲ ਸਾਡੇ ਦੇਸ਼ ਦੇ ਵਿੱਚੋਂ ਕੇਵਲ 75 ਲੜਕੀਆਂ ਦੇ ਹੀ ਸਰਕਾਰੀ ਸਕੂਲ ਚੁਣੇ ਗਏ ਸਨ ਅਤੇ ਇਨ੍ਹਾਂ ਵਿੱਚੋਂ ਇਕ ਸਕੂਲ ਮਾਲ ਰੋਡ ਸੀ । ਸਕੂਲ ਪਹੁੰਚਣ ਤੇ ਮੈਡਮ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਇਹਨਾਂ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।