ਮਿਹਨਤੀ ਵਰਕਰਾਂ ਦਾ ਭਾਜਪਾ ਹਮੇਸ਼ਾ ਭਰਦੀ ਹੈ ਸਨਮਾਨ- ਰੀਨਾ ਜੇਤਲੀ

0
12

ਅਰਵਿੰਦਰ ਵੜੈਚ,ਬਲਵਿੰਦਰ ਕੌਰ,ਸ਼ਰੂਤੀ,ਪ੍ਤੀਕ,ਰੈਨਾ ਨੂੰ ਕੀਤਾ ਸਨਮਾਨਿਤ
__________

ਅੰਮ੍ਰਿਤਸਰ 14 ਫਰਵਰੀ ( ਪਵਿੱਤਰ ਜੋਤ)- ਭਾਜਪਾ ਹਾਈਕਮਾਨ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਓ.ਐਨ.ਜੀ.ਸੀ ਦੇ ਡਾਇਰੈਕਟਰ ਰੀਨਾ ਜੇਤਲੀ ਦੀ ਦੇਖ-ਰੇਖ ਵਿਚ ਆਯੋਜਿਤ ਪ੍ਰੋਗਰਾਮ ਵਿੱਚ ਸਨਮਾਨ ਸਮਾਰੋਹ ਦੇ ਦੌਰਾਨ ਜੇਤਲੀ ਵੱਲੋਂ ਨਵੇਂ ਬਣਾਏ ਗਏ ਉਹਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹਾਈ ਕਮਾਂਡ ਵੱਲੋਂ ਜਿਨ੍ਹਾਂ ਵਰਕਰਾਂ ਨੂੰ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਦੀ ਦੇਖ-ਰੇਖ ਵਿੱਚ ਭਾਜਪਾ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਪਾਰਟੀ ਦੇ ਪ੍ਤੀ ਤਨਦੇਹੀ,ਇਮਾਨਦਾਰੀ ਦੇ ਨਾਲ ਸੇਵਾਵਾਂ ਭੇਟ ਕਰਦੇ ਹਨ। ਉਨ੍ਹਾਂ ਵਰਕਰਾਂ ਨੂੰ ਭਾਜਪਾ ਹਮੇਸ਼ਾ ਸਨਮਾਨ ਦਿੰਦੀ ਹੈ।
ਪ੍ਰੋਗਰਾਮ ਦੇ ਦੌਰਾਨ ਓ.ਬੀ.ਸੀ ਮੋਰਚਾ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਅਰਵਿੰਦਰ ਵੜੈਚ,ਮਹਿਲਾ ਮੋਰਚਾ ਪੰਜਾਬ ਦੇ ਸੈਕਟਰੀ ਬਲਜਿੰਦਰ ਕੌਰ, ਯੁਵਾ ਮੋਰਚਾ ਪੰਜਾਬ ਦੇ ਉੱਪ ਪ੍ਰਧਾਨ ਪ੍ਰਤੀਕ ਅਰੋੜਾ, ਭਾਜਪਾ ਮਹਿਲਾ ਮੋਰਚਾ ਸ਼ਹਿਰੀ ਪ੍ਰਧਾਨ ਸਰੂਤੀ ਵਿਜ, ਬਾਈਪਾਸ ਮੰਡਲ ਦੇ ਪ੍ਰਧਾਨ ਕਿਸ਼ੋਰ ਰੈਨਾ ਨੂੰ ਸਨਮਾਨਿਤ ਕਰਦਿਆਂ ਲੱਡੂਆਂ ਦੇ ਨਾਲ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਤੇ ਮੀਨੂ ਸਹਿਗਲ,ਲਵਲੀਨ ਵੜੈਚ,ਸੰਦੀਪ ਖੋਸਲਾ,ਨਿਸ਼ਾ ਅਗਰਵਾਲ, ਰਾਣੋਂ,ਜਤਿੰਦਰ ਸਿੰਘ,ਸੁਸ਼ੀਲ ਦੇਵਗਨ,ਸੁਰੇਸ਼ ਕੁਮਾਰ,ਪੁਸ਼ਪਾ ਪਿੰਕੀ, ਜਸਵਿੰਦਰ ਕੌਰ ਸਮੇਤ ਹੋਰ ਕਈ ਵਰਕਰ ਵੀ ਮੌਜੂਦ ਸਨ।

NO COMMENTS

LEAVE A REPLY