ਮਾਮਲਾ ਦਿਲਰਾਜ ਸਿੰਘ ਏਕਮ ਦੀ ਮੌਤ ਦਾ

0
24

 

ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਜੀਵਨ ਕਾਲੌਨੀ ਦੇ ਵਾਸੀਆਂ ਨੇ ਇਕੱਠ ਕਰਕੇ ਮੁੜ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ

ਬੁਢਲਾਡਾ, 13 ਫਰਵਰੀ -(ਦਵਿੰਦਰ ਸਿੰਘ ਕੋਹਲੀ)- ਅੱਜ ਇੱਥੇ ਸ਼ਹਿਰ ਦੇ ਵਾਰਡ ਨੰਬਰ 17 ਵਿੱਚ ਪੈਂਦੀ ਜੀਵਨ ਕਾਲੌਨੀ ਦੇ ਵਾਸੀਆਂ ਨੇ ਦਿਲਰਾਜ ਸਿੰਘ ਏਕਮ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪੁਰਜੋਰ ਮੰਗ ਕੀਤੀ ਕਿ ਕਾਲੌਨੀ ਦੇ ਮਾਸੂਮ ਬੱਚੇ ਏਕਮ ਦੀ ਮੌਤ ਤੋਂ ਬਾਅਦ ਐਕਸ਼ਨ ਕਮੇਟੀ ਦੇ ਪੁਲਿਸ-ਪ੍ਰਸ਼ਾਸਨ ਅਤੇ ਸਥਾਨਕ ਨਗਰ ਕੌਂਸਲ ਨਾਲ ਹੋਏ ਸਮਝੋਤੇ ਨੂੰ ਜਲਦੀ ਲਾਗੂ ਕੀਤਾ ਜਾਵੇ।
ਇਸ ਇਕੱਠ ਨੂੰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕਾ.ਕ੍ਰਿਸ਼ਨ ਸਿੰਘ ਚੌਹਾਨ , ਮਜਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਕਾ.ਨਿੱਕਾ ਸਿੰਘ ਬਹਾਦਰਪੁਰ , ਬਹੁਜਨ ਸਮਾਜ ਦੇ ਸੀਨੀਅਰ ਆਗੂ ਸ਼ੇਰ ਸਿੰਘ ਸ਼ੇਰ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਾਬੂ ਸਿੰਘ ਬਰੇ , ਐਕਸ਼ਨ ਕਮੇਟੀ ਦੇ ਮੁੱਖ ਆਗੂ ਗੁਰਜੰਟ ਸਿੰਘ ਦਾਤੇਵਾਸੀਆ ਅਤੇ ਟਰੇਡ ਯੂਨੀਅਨ ਆਗੂ ਜਗਸੀਰ ਸਿੰਘ ਰਾਏਕੇ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਮਿ੍ਤਕ ਬੱਚੇ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਬਿਨਾਂ ਹਾਲਾਂ ਤੱਕ ਪੁਲਿਸ-ਪ੍ਰਸ਼ਾਸ਼ਨ ਅਤੇ ਸਰਕਾਰ ਨੇ ਹੋਰ ਕੋਈ ਕਦਮ ਨਹੀਂ ਉਠਾਇਆ। ਉਨ੍ਹਾਂ ਮੰਗ ਕੀਤੀ ਕਿ ਮਿ੍ਤਕ ਬੱਚੇ ਦੀ ਮੌਤ ਦੇ ਜਿੰਮੇਵਾਰ ਸਖਸਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ , ਮਿ੍ਤਕ ਬੱਚੇ ਦੀ ਮਾਤਾ ਨੂੰ ਨਗਰ ਕੌਂਸਲ ਬੁਢਲਾਡਾ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇ , ਮਿ੍ਤਕ ਬੱਚੇ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਪਾਸੋਂ ਪੰਜ ਲੱਖ ਰੁਪਏ ਆਰਥਿਕ ਸਹਾਇਤਾ ਦਿਵਾਈ ਜਾਵੇ , ਜੀਵਨ ਕਾਲੌਨੀ ਨੂੰ ਬਰੇ ਸੜਕ ਤੋਂ ਜਾਂਦਾ ਰਸਤਾ ਪੱਕਾ ਕੀਤਾ ਜਾਵੇ ਅਤੇ ਸੀਵਰੇਜ ਸਿਸਟਮ ਸਾਰੀ ਕਾਲੌਨੀ ਵਿੱਚ ਪਾਇਆ ਜਾਵੇ ਅਤੇ ਗਲੀਆਂ-ਨਾਲੀਆਂ ਪੱਕੀਆਂ ਕੀਤੀਆਂ ਜਾਣ।
ਇਸ ਇਕੱਠ ਵਿੱਚ ਫੈਸਲਾ ਕੀਤਾ ਕਿ ਛੇਤੀ ਹੀ ਐਕਸ਼ਨ ਕਮੇਟੀ ਵੱਲੋਂ ਸਬ ਡਵੀਜਨ ਦੇ ਪੁਲਿਸ-ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਵਫ਼ਦ ਦੇ ਰੂਪ ਵਿੱਚ ਮਿਲਿਆ ਜਾਵੇਗਾ। ਐਕਸ਼ਨ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਇੰਨਸਾਫ ਨਾ ਮਿਲਣ ‘ਤੇ ਸੰਘਰਸ਼ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ. ਵੇਦ ਪਰਕਾਸ਼ ਸਾਬਕਾ ਐਮ.ਸੀ. , ਕਾ. ਬੰਬੂ ਸਿੰਘ ਫੁੱਲੂਵਾਲਾ ਡੋਗਰਾ , ਦਲਿਤ ਆਗੂ ਪਾਲ ਸਿੰਘ ਰੱਲੀ , ਐਕਸ਼ਨ ਕਮੇਟੀ ਦੇ ਆਗੂ ਗੁਰਮੀਤ ਸਿੰਘ , ਚਰਨਜੀਤ ਸਿੰਘ ਆਦਿ ਵੀ ਮੌਜੂਦ ਸਨ।

NO COMMENTS

LEAVE A REPLY