ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮਾਨਸਾ ਦੀ ਹੋਈ ਮਹੀਨਾਵਾਰ ਮੀਟਿੰਗ

0
10

ਬੁਢਲਾਡਾ, 1 ਫਰਵਰੀ (ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਮਾਨਸਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਗੁਰਪੀ੍ਤ ਸਿੰਘ ਭੈਣੀਬਾਘਾ ਦੀ ਅਗਵਾਈ ਵਿਚ ਹੋਈ ਜਿਸ ਜਿਲਾ ਪ੍ਧਾਨ ਡਾਕਟਰ ਹਰਦੀਪ ਸਿੰਘ ਬਰੇ ਅਤੇ ਸੂਬਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੁੜੱਦੀ ਵਿਸ਼ੇਸ ਰੂਪ ਵਿਚ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਜਸਵੀਰ ਸਿੰਘ ਸੂਬਾ ਆਗੂ ਨੇ ਕਿਹਾ ਕਿ ਸਰਕਾਰ ਬਣੀ ਨੂੰ 10 ਮਹੀਨੇ ਤੋ ਉਪਰ ਹੋ ਗਏ ਹਨ ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਜਿਵੇ ਕਿ ਮੈਡੀਕਲ ਪੈ੍ਕਟੀਸ਼ਨਰਾਂ ਦਾ ਮਸਲਾ ਹੈ ਜੋ ਸਰਕਾਰ ਬਣਨ ਵੇਲੇ ਵਾਅਦਾ ਕੀਤਾ ਸੀ ਕਿ ਪਿੰਡਾ ਵਿਚ ਕੰਮ ਕਰਦੇ ਡਾਕਟਰਾਂ ਨੂੰ ਪਹਿਲ ਦੇ ਅਧਾਰ ਤੇ ਕੋਰਸ ਕਰਾ ਕੇ ਪੈ੍ਕਟਿਸ ਕਰਨ ਦਾ ਅਧਿਕਾਰ ਦੇਵਾਂਗੇ ਪਰ ਸਰਕਾਰ ਦਾ ਪਰਨਾਲਾ ਥਾ ਦੀ ਥਾ ਹੈ ਜਿਲਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਬਰੇ ਨੇ ਕਿਹਾ ਜੇਕਰ ਸਰਕਾਰ ਸਾਡੀ ਹੱਕੀ ਮੰਗ ਨਹੀਂ ਮੰਨਦੀ ਤਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ ਤਾਂ ਸਰਕਾਰ ਪੈ੍ਕਟੀਸ਼ਨਰਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਨੂੰ ਤਿਆਰ ਰਹੇ ਇਸ ਤੋਂ ਇਲਾਵਾ ਡਾਕਟਰ ਪਰਗਟ ਸਿੰਘ ਬਲਾਕ ਪ੍ਰਧਾਨ ਬੁਢਲਾਡਾ ਅਤੇ ਡਾਕਟਰ ਪਾਲ ਦਾਸ ਡਾਕਟਰ ਬਲਜੀਤ ਸਿੰਘ ਪਰੋਚਾ ਬਲਾਕ ਮਾਨਸਾ ਦੇ ਪ੍ਰਧਾਨ ਗੂਰਪੀ੍ਤ ਸਿੰਘ ਭੈਣੀਬਾਘਾ ਡਾਕਟਰ ਰਾਜਵਿੰਦਰ ਸਿੰਘ ਚਹਿਲ ਅਤੇ ਪੈ੍ਸ ਸਕੱਤਰ ਡਾਕਟਰ ਭੀਮ ਸੈਨ ਅਤੇ ਮੁੱਖ ਸਲਾਹਕਾਰ ਮਨਦੀਪ ਕੁਮਾਰ ਬਲਾਕ ਬੁਢਲਾਡਾ ਦੇ ਪੈਸ ਸਕੱਤਰ ਡਾਕਟਰ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ

NO COMMENTS

LEAVE A REPLY