ਉਪ ਜਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਦੀ ਸਿੰਘਾਪੁਰ ਟਰੇਨਿੰਗ ਲਈ ਚੋਣ

0
12

ਅੰਮ੍ਰਿਤਸਰ 27 ਜਨਵਰੀ (ਪਵਿੱਤਰ ਜੋਤ) : ਆਪ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਵਾਇਦੇ ਦੇ ਅਨੁਸਾਰ ਪ੍ਰਿੰਸੀਪਲ ਟ੍ਰੇਨਿੰਗ ਲਈ ਵਿਦੇਸ਼ ਭੇਜਣ ਦਾ ਵਾਅਦਾ ਪੂਰਾ ਕੀਤਾ ਗਿਆ ਹੈ। 4 ਫਰਵਰੀ ਨੂੰ 36 ਪ੍ਰਿੰਸੀਪਲ ਸਿੰਘਾਪੁਰ ਵਿਖੇ ਪ੍ਰਿੰਸੀਪਲ ਅਕੈਡਮੀ ਵਿਖੇ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਟਰੇਨਿੰਗ ਲੈਣ ਜਾ ਰਹੇ ਹਨ। ਮੈਰਿਟ ਦੇ ਆਧਾਰ ਤੇ ਹੋਈ ਚੋਣ ਵਿਚ ਉਪ ਜਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਨੇ ਪੰਜਾਬ ਚ ਦੂਜੇ ਸਥਾਨ ਤੇ ਰਿਹ ਕੇ ਪਹਿਲੇ ਬੈਚ ਵਿਚ ਸਿੰਗਾਪੁਰ ਜਾਣ ਦਾ ਮੌਕਾ ਪ੍ਰਾਪਤ ਕੀਤਾ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਮੈਡਮ ਮਹਾਜਨ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਹਿਲੇ ਬੈਚ ਵਿਚ ਕੇਵਲ ਉਹਨਾਂ ਦਾ ਸਿਲੈਕਸ਼ਨ ਹੋਇਆ ਹੈ। ਉਹ ਆਪ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਕਾਬਲੀਅਤ ਅਤੇ ਯੋਗਤਾ ਨੂੰ ਮੁੱਖ ਰੱਖਦੇ ਹੋਏ ਮੈਰਿਟ ਦੇ ਅਧਾਰ ਤੇ ਚੋਣ ਕਰਕੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਜੋ ਕਿ ਦੂਸਰੇ ਦੇਸ਼ ਜਾ ਕੇ ਟ੍ਰੇਨਿੰਗ ਲੈ ਕੇ ਆਪਣੇ ਦੇਸ਼ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਕਰਨ ਦਾ ਮੌਕਾ ਦਿੱਤਾ। 4 ਫਰਵਰੀ ਤੋਂ 11 ਫਰਵਰੀ ਤੱਕ ਕੁੱਲ 36 ਪ੍ਰਿੰਸੀਪਲ ਵੱਲੋਂ ਟਰੇਨਿੰਗ ਲੈਣ ਤੋਂ ਬਾਅਦ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਕਰਨ ਲਈ ਯਤਨ ਕੀਤੇ ਜਾਣਗੇ। ਮੈਡਮ ਮਹਾਜਨ ਨੇ ਦੱਸਿਆ ਕਿ 19 ਜਨਵਰੀ ਨੂੰ ਪ੍ਰਿੰਸੀਪਲ ਸੈਕਟਰੀ ਮੈਡਮ ਜਸਪ੍ਰੀਤ ਕੌਰ ਤਲਵਾੜ ਆਈ ਏ ਐਸ ਅਤੇ ਸਪੈਸ਼ਲ ਸੈਕਟਰੀ ਐਜੂਕੇਸ਼ਨ ਮੈਡਮ ਗੋਰੀ ਪਰਾਸ਼ਰ ਜੋਸ਼ੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਸ ਟ੍ਰੇਨਿੰਗ ਸਬੰਧੀ ਅਤੇ ਸਿੰਗਾਪੁਰ ਬਾਰੇ ਜਾਣਕਾਰੀ ਦਿੱਤੀ। ਐਸ ਸੀ ਆਰ ਟੀ ਡਰੈਕਟਰ ਮਨਿੰਦਰ ਸਿੰਘ ਸਰਕਾਰੀਆ ਅਤੇ ਮੈਡਮ ਅਮਨਦੀਪ ਕੌਰ ਵੀ 36 ਪ੍ਰਿੰਸੀਪਲਾਂ ਦੇ ਨਾਲ ਜਾ ਕੇ ਯੋਗ ਅਗਵਾਈ ਕਰਨਗੇ। ਪੰਜਾਬ ਦੇ ਜਿ. ਸਿ. ਅ ਅਤੇ ਉਪ ਜਿ. ਸਿ ਅਫ਼ਸਰਾਂ ਵਿਚੋਂ ਵੀ ਸਿੰਗਾਪੁਰ ਜਾਣ ਦਾ ਮੌਕਾ ਮੈਡਮ ਰੇਖਾ ਮਹਾਜਨ ਨੂੰ ਮਿਲਿਆ ਹੈ।

NO COMMENTS

LEAVE A REPLY