ਬੁਢਲਾਡਾ 26 ਜਨਵਰੀ (ਦਵਿੰਦਰ ਸਿੰਘ ਕੋਹਲੀ)-ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਨੇੜਲੇ ਪਿੰਡ ਹਾਕਮਵਾਲਾ ਦੇ ਸ਼ਹੀਦ ਪਰਬਜੀਤ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਵੀ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਪਰਬਜੀਤ ਸਿੰਘ ਫੌਜੀ ਦੇ ਪਿਤਾ ਜਗਪਾਲ ਸਿੰਘ ਦੁਆਰਾ ਅਦਾ ਕੀਤੀ ਗਈ।ਇਸ ਉਪਰੰਤ ਸਰਕਾਰੀ ਹਾਈ ਸਕੂਲ, ਪ੍ਰਾਇਮਰੀ ਸਕੂਲ ਅਤੇ ਗਾਮੀਵਾਲਾ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਇਆ। ਸਮੁੱਚੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਕੂਲ ਮੁੱਖੀ ਰਾਜਵੀਰ ਸਿੰਘ ਪੀ਼ ਟੀ, ਪ੍ਰਾਇਮਰੀ ਸਕੂਲ ਦੇ ਮੁੱਖੀ ਬਲਵਿੰਦਰ ਸਿੰਘ ਅਤੇ ਸਮੂਹ ਸਟਾਫ ਦਾ ਅਹਿਮ ਯੋਗਦਾਨ ਰਿਹਾ।ਇਸ ਮੌਕੇ ਸ਼ਹੀਦ ਏ ਆਜਮ ਸ੍ਰ ਭਗਤ ਸਿੰਘ ਯੂਥ ਕਲੱਬ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਕੂਲ ਸਟਾਫ ਵੱਲੋਂ ਪਿੰਡ ਦੇ ਸਮਾਜਸੇਵੀਆਂ ਦਾ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਸਰਪੰਚ ਪਲਵਿੰਦਰ ਸਿੰਘ,ਪੰਚ ਪਾਲਾ ਸਿੰਘ, ਰਾਜਵਿੰਦਰ ਸਿੰਘ ਪੰਚ,ਯੂਥ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਉਂਕਾਰ ਸਿੰਘ, ਸਕੂਲ ਭਲਾਈ ਕਮੇਟੀ ਦੇ ਪ੍ਰਧਾਨ ਸੰਸਾਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਸੁਖਪਾਲ ਸਿੰਘ, ਐਂਟੀ ਕਰੱਪਸ਼ਨ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਹਾਕਮਵਾਲਾ,ਪੀਟੀਏ ਪ੍ਰਧਾਨ ਜਸਮੇਲ ਸਿੰਘ, ਅਮਰੀਕ ਸਿੰਘ ਬੋਹਾ, ਬਲੌਰ ਸਿੰਘ ਜਗਤਾਰ ਸਿੰਘ ਕੌਲਧਾਰ , ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕਾਲਾ ਸਿੰਘ ਖਾਲਸਾ ਆਦਿ ਮੌਜੂਦ ਸਨ। ਅੰਤ ਵਿੱਚ ਮੌਜੂਦ ਹਾਜ਼ਰੀਨ ਨੂੰ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਅੰਦਰ ਪੜਾਉਣ ਲਈ ਜਾਗਰੂਕ ਕੀਤਾ ਗਿਆ।