ਅੰਮ੍ਰਿਤਸਰ 26 ਜਨਵਰੀ (ਰਾਜਿੰਦਰ ਧਾਨਿਕ) : ਅੱਜ 74ਵਾਂ ਗਣਤੰਤਰ ਦਿਵਸ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ ਓਨਟਾਰੀਓ ਦੇ ਸਾਂਝੇ ਸਹਿਯੋਗ ਨਾਲ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਦੇ ਵਿਿਦਆਰਥੀਆਂ ਵੱਲੋਂ ਮਾਨਾਂਵਾਲਾ ਬ੍ਰਾਂਚ ਵਿਖੇ ਰਲ ਮਿਲ ਕੇ ਮਨਾਇਆ ਗਿਆ।
ਇਸ ਮੌਕੇ ਡਾ: ਅਰਵਿੰਦਰਪਾਲ ਸਿੰਘ ਡੀਨ, ਸ੍ਰੀ ਗੁਰੁ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਜ, ਸ੍ਰੀ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਅਸਮਾਨ ਵਿੱਚ ਰੰਗ ਬਿਰੰਗੇ ਗੁਬਾਰੇ ਛੱਡਣ ਉਪਰੰਤ ਝੰਡਾ ਲਹਿਰਾਉਣ ਤੋਂ ਬਾਅਦ ਮਾਰਚ ਪਾਸਟ ਕਰ ਰਹੇ ਵਿਿਦਆਰਥੀਆਂ ਤੋਂ ਸਲਾਮੀ ਲਈ। ਇਸ ਉਪਰੰਤ ਵਿਿਦਆਰਥੀਆਂ ਨੇ ਦੇਸ਼ ਭਗਤੀ ਦੇ ਭਾਵਾਂ ਨਾਲ ਭਰਿਆ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਵੱਖ-ਵੱਖ ਖੇਡਾਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਵਿੱਚ ਜੇਤੂ ਵਿਿਦਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਵੱਲੋਂ ਯੋਗਾ ਕਰਤੱਬ ਵੀ ਕਰਕੇ ਦਿਖਾਏ ਗਏ।ਇਸ ਮੌਕੇ ਡਾ: ਇੰਦਰਜੀਤ ਕੌਰ, ਪ੍ਰਧਾਨ ਪਿੰਗਲਵਾੜਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਗਈ।ਅੰਤ ਵਿਚ ਬੱਚਿਆਂ ਵੱਲੋਂ ਗਿੱਧੇ ਦੇ ਧਮਾਕੇਦਾਰ ਪ੍ਰੋਗਰਾਮ ਨਾਲ ਸਮਾਪਤ ਹੋਇਆ।
ਇਸ ਮੌਕੇ ਡਾ: ਜਗਦੀਪਕ ਸਿੰਘ ਮੀਤ ਪ੍ਰਧਾਨ, ਸ੍ਰ: ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸੈਕੇਟਰੀ, ਸ੍ਰ: ਰਾਜਬੀਰ ਸਿੰਘ ਟਰੱਸਟੀ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ, ਸ੍ਰ: ਜੈ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ, ਸ੍ਰ: ਗੁਰਦੀਪ ਸਿੰਘ ਕੰਗ ਮੈਂਬਰ ਪਿੰਗਲਵਾੜਾ ਓਨਟਾਰੀਓ ਕਮੇਟੀ, ਡਾ: ਸ਼ਾਮ ਸੁੰਦਰ ਦੀਪਤੀ, ਮਿਸਜ਼ ਦੀਪਤੀ, ਡਾ: ਇੰਦਰਜੀਤ ਕੌਰ ਰੇਨੂੰ, ਸ੍ਰੀਮਤੀ ਹਰਦੀਪ ਕੌਰ ਬਾਵਾ, ਡਾ: ਨਿਰਮਲ ਸਿੰਘ, ਸ੍ਰ: ਆਰ.ਪੀ. ਸਿੰਘ, ਸ੍ਰ: ਪਰਮਿੰਦਰ ਸਿੰਘ ਭੱਟੀ, ਮਿਸਜ਼ ਸੁਰਿੰਦਰ ਭੱਟੀ, ਸ੍ਰ. ਜਸਬੀਰ ਸਿੰਘ ਗਿੱਲ, ਸ੍ਰ: ਬਖਸ਼ੀਸ਼ ਸਿੰਘ, ਸ੍ਰੀ ਤਿਲਕ ਰਾਜ, ਸ੍ਰੀ ਯੋਗੇਸ਼ ਸੂਰੀ, ਸ੍ਰੀ ਰਾਮ ਕ੍ਰਿਪਾਲ ਮਿਸ਼ਰਾ, ਸ੍ਰ: ਗੁਰਿੰਦਰ ਸਿੰਘ ਪ੍ਰਿਟਵੈੱਲ, ਸ੍ਰ: ਰਵਿੰਦਰ ਸਿੰਘ, ਸ੍ਰੀ ਪ੍ਰਦੀਪ ਰਾਓ ਐੱਸ.ਬੀ.ਆਈ ਬੈਂਕ, ਮੂੰਬਈ, ਸ੍ਰੀ ਗੁਰੂੁ ਹਰਗੋਬਿੰਦ ਪਬਲਿਕ ਸਕੂਲ ਨਡਾਲਾ ਦੇ ਵਿਿਦਆਰਥੀ ਅਤੇ ਸਟਾਫ ਮੈਂਬਰ, ਵੱਖ ਵੱਖ ਵਾਰਡਾਂ ਅਤੇ ਵਿਭਾਗਾਂ ਦੇ ਇੰਚਾਰਜ ਸਹਿਬਾਨ ਅਤੇ ਮਾਨਾਂਵਾਲਾ ਦੀਆਂ ਵਿਿਦੱਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਵਿਿਦਆਰਥੀ ਹਾਜ਼ਰ ਸਨ। ਇਸ ਮੌਕੇ ਬੱਚਿਆਂ ਅਤੇ ਮਹਿਮਾਨਾਂ ਨੂੰ ਫਲ ਫਰੂਟ ਅਤੇ ਮਿਠਾਈ ਵੰਡੀ ਗਈ।