ਯੂ.ਡੀ.ਆਈ.ਡੀ ਕੈਂਪ ਦਾ ਲੋਕਾਂ ਨੇ ਲਿਆ ਲਾਭ: ਡਾ. ਹਰਕੰਵਲਜੀਤ ਸਿੰਘ

0
16
220 ਤੋਂ ਉਪਰ ਲੋਕਾਂ ਨੇ ਲਿਆ ਸੁਵਿਧਾ ਦਾ ਲਾਭ
ਅੰਮ੍ਰਿਤਸਰ, 19 ਜਨਵਰੀ (ਪਵਿੱਤਰ ਜੋਤ) :  ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਦੀਆਂ ਹਦਾਇਤਾਂ ਦੇ ਅਨੁਸਾਰ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਯੂ.ਡੀ.ਆਈ.ਡੀ (ਅੰਗਹੀਣ ਸਰਟੀਫਿਕੇਟ) ਬਣਾਉਣ ਦਾ ਬਲਾਕ ਪੱਧਰੀ ਮੈਗਾ ਕੈਂਪ ਅੱਜ ਪੀ.ਐਚ.ਸੀ ਥਰੀਏਵਾਲ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ| ਇਸ ਕੈਂਪ ਵਿੱਚ ਨੱਕ-ਕੰਨ-ਗਲਾ ਰੋਗਾਂ, ਅੱਖਾਂ ਰੋਗ, ਹੱਡੀਆਂ ਰੋਗ  ਤੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਲਗਭਗ 220 ਤੋਂ ਉਪਰ ਮਰੀਜ਼ਾਂ ਦੀ ਅਸੈਸਮੈਂਟ ਕੀਤੀ ਅਤੇ ਉਨ੍ਹਾਂ ਦੇ ਯੂ.ਡੀ.ਆਈ.ਡੀ ਸਰਟੀਫਿਕੇਟ ਬਣਾਉਣ ਲਈ ਰੈਫਰ ਕੀਤਾ|
ਜਾਣਕਾਰੀ ਦਿੰਦਿਆਂ ਹੋਏ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਕੈਂਪ ਵਿੱਚ ਆਉਣ ਵਾਲੇ ਹਰ ਲਾਭਪਾਤਰੀਆਂ ਨੂੰ ਕੈਂਪ ਦਾ ਲਾਭ ਹੋਇਆ ਹੈ| ਆਉਣ ਵਾਲੇ ਲਾਭਪਾਤਰੀਆਂ ਦੀ ਅਸੈਸਮੈਂਟ ਅੱਜ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਨਾਲ ਹੀ online ਕੀਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਦੀ ਸੁਵਿਧਾ ਵਾਸਤੇ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਤੇ ਬਲੋਕ ਐਕਸਟੈਨਸ਼ਨ ਐਜੂਕੇਟਰ ਰਣਜੀਤ ਕੁਮਾਰ, ਡਾ. ਕਨੀਕਾ ਮਹਾਜਨ, ਜਸਵਿੰਦਰ ਸਿੰਘ, ਐਸ.ਆਈ ਅਮਨਪਾਲ ਸਿੰਘ, ਸਤਪਾਲ ਸਿੰਘ, ਸਾਹਿਲ ਮੱਟੂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਮੌਜੂਦ ਸੀ|

NO COMMENTS

LEAVE A REPLY