ਅੰਮ੍ਰਿਤਸਰ: 16 ਜਨਵਰੀ (ਪਵਿੱਤਰ ਜੋਤ ) : ਭਾਰਤੀ ਜਨਤਾ ਪਾਰਟੀ ਹਲਕਾ ਪੱਛਮੀ ‘ਚ ਆਉੰਦੀ ਵਾਰਡ ਨੰਬਰ 80 ਗੁਰੂ ਕੀ ਵਡਾਲੀ ਵਿਖੇ ਪੰਜਾਬ ਕਾਰਜ ਕਾਰਨੀ ਦੇ ਐਗਜ਼ੀਕਿਊਟਿਵ ਮੈਬਰ ਜੋਗਿੰਦਰ ਸਿੰਘ ਅਟਵਾਲ ਦੇ ਨਿਵਾਸ ਸਥਾਨ ‘ਤੇ ਚਾਹ ‘ਤੇ ਚਰਚਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਮੁਖ ਰੂਪ ‘ਚ ਹਾਜਰ ਹੋਏI ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਕੁਮਾਰ ਅਮਿਤ, ਅੰਮ੍ਰਿਤਸਰ ਦਿਹਾਤੀ ਦੇ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਮੰਨਾ ਅਤੇ ਤਰਨਤਾਰਨ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੀ ਹਜਾਰ ਸਨI ਇਸ ਮੌਕੇ ਹਰਵਿੰਦਰ ਸਿੰਘ ਸੰਧੂ ਨੇ ਵਰਕਰਾਂ ਨਾਲ ਪਾਰਟੀ ਵਲੋਂ ਆਉਣ ਵਾਲੇ ਦਿਨਾਂ ‘ਚ ਉਲੀਕੀਆਂ ਜਾਣ ਵਾਲਿਆਂ ਗਤਿਵਿਧਿਆਂ ਬਾਰੇ ਚਰਚਾ ਕੀਤੀ ਅਤੇ ਉਹਨਾਂ ਵਾਰੇ ਸੁਝਾਅ ਵੀ ਲਏI
ਹਰਵਿੰਦਰ ਸਿੰਘ ਸੰਧੂ ਨੇ ਇਸ ਮੌਕੇ ਹਾਜਰ ਆਗੂਆਂ ਅਤੇ ਵਰਕਰਾਂ ਨੂੰ ਆਪਨੇ ਸੰਬੋਧਨ ‘ਚ ਆਉਣ ਵਾਲੀਆਂ ਨਿਗਮ ਚੋਣਾਂ ਵਿੱਚ ਹਰ ਵਾਰਡ ਵਿਚ ਜਿੱਤ ਪ੍ਰਾਪਤ ਕਰਨ ਲਈ ਹੁਣੇ ‘ਤੋਂ ਹੀ ਸਖ਼ਤ ਮਿਹਨਤ ਕਰਕੇ ਸਥਾਨਕ ਸਰਕਾਰ ਬਣਾਉਣਾ ਯਕੀਨੀ ਬਣਾਉਣ ਅਤੇ ਇਸ ਤਰਾਂ ਦੇ ਚਾਹ ‘ਤੇ ਚਰਚਾ ਵਰਗੇ ਪ੍ਰੋਗਰਾਮ ਹਰ ਵਾਰਡ ਵਿੱਚ ਉਲੀਕੇ ਜਾਣI ਉਹਨਾਂ ਕਿਹਾ ਕਿ ਜਨਤਾ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਅਤੇ ਪੰਜਾਬ ਵਿਰੋਧੀ ਨੀਤੀਆਂ ‘ਤੋਂ ਬਹੁਤ ਦੁਖੀ ਅਤੇ ਪਰੇਸ਼ਾਨ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ ਵੱਲ ਬੜੇ ਭਰੋਸੇਯੋਗ ਨਜਰਾਂ ਵੱਲ ਦੇਖ ਰਹੀ ਹੈ, ਕਿਉਂਕਿ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਜੇ ਕਰ ਕੋਈ ਪੰਜਾਬ ਦਾ ਭਲਾ ਕਰ ਸਕਦਾ ਹੈ ਜਾਂ ਪੰਜਾਬ ਨੂੰ ਕਰਜੇ ‘ਚੋਂ ਬਾਹਰ ਕਢ ਸਕਦਾ ਹੈ ਤੇ ਉਹ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈI ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹੀ ਕਰਦੀ ਹੈI ਇਸ ਲਈ ਸੂਬੇ ਅਤੇ ਅੰਮ੍ਰਿਤਸਰ ਦੀ ਜਨਤਾ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਦੇ ਕੇ ਪੰਜਾਬ ‘ਚ ਸਥਾਨਕ ਸਰਕਾਰਾਂ ਬਣਾਉਣ ਦਾ ਮਣ ਬਣਾ ਲਿਆ ਹੈI
ਇਸ ਮੌਕੇ ਸਰਕਲ ਪ੍ਰਧਾਨ ਅਸ਼ਵਨੀ ਬਾਵਾ, ਸਾਬਕਾ ਐਸ.ਪੀ ਕੇਵਲ ਕੁਮਾਰ, ਕੌਂਸਲਰ ਅਰਵਿੰਦ ਸ਼ਰਮਾ, ਰਮਨ ਛੇਹਰਟਾ, ਬੰਟੀ ਪੰਡਿਤ, ਉੱਤਮ ਸਿੰਘ ਕੈਰੋਂ, ਵਿਸ਼ਾਖਾ ਸਿੰਘ, ਜਸਬੀਰ ਵਿੱਕੀ, ਰਾਜਾ ਪ੍ਰਧਾਨ, ਮਨੀਸ਼, ਹੀਰਾ ਸਿੰਘ ਪ੍ਰਧਾਨ, ਨਿਰਵੇਲ ਸਿੰਘ, ਬਾਬਾ ਮੁਖਤਾਰ ਸਿੰਘ, ਕੁਲਵੰਤ ਆਦਿ ਹਾਜ਼ਰ ਸਨ। ਇਸ ਮੌਕੇ ਸਿੰਘ, ਬਾਬਾ ਦਲਜੀਤ ਸਿੰਘ, ਰਾਮ ਸਿੰਘ, ਗੁਰਦਿਆਲ, ਅਮਰਜੀਤ ਸਿੰਘ, ਰਾਜਪਾਲ ਸੋਹਲ, ਮੰਗਾ ਪ੍ਰਧਾਨ, ਸ਼ਿੰਦਰ ਸਿੰਘ, ਬਾਊ ਸਿੰਘ ਆਦਿ ਹਾਜ਼ਰ ਸਨ।
ਅੰਮ੍ਰਿਤਸਰ ਸ਼ਹਿਰ ਵਿੱਚ ਮਜ਼ਬੂਤ ਹੁੰਦੀ ਭਾਜਪਾ
ਹਰਵਿੰਦਰ ਸਿੰਘ ਸੰਧੂ ਨੇ ਅੰਮ੍ਰਿਤਸਰ ਸ਼ਹਿਰੀ ਦੀ ਪੱਛਮੀ ਵਿਧਾਨ ਸਭਾ ਵਿੱਚ ਛੇਹਰਟਾ ਸਰਕਲ ਵਿਖੇ ਜੋਗਿੰਦਰ ਸਿੰਘ ਅਟਵਾਲ ਦੇ ਗ੍ਰਹਿ ਵਿਖੇ ਉਲੀਕੇ ਪ੍ਰੋਗਰਾਮ ਦੌਰਾਨ ਦਰਜਨਾਂ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਅਤੇ ਓਹਨਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆI ਇਸ ਮੌਕੇ ਕੇਵਲ ਗਿੱਲ, ਕੁਮਾਰ ਅਮਿਤ, ਅੰਮ੍ਰਿਤਸਰ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮੰਨਾ, ਤਰਨ ਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ, ਸਰਕਲ ਪ੍ਰਧਾਨ ਅਸ਼ਵਨੀ ਬਾਵਾ, ਕੌਂਸਲਰ ਅਰਵਿੰਦ ਸ਼ਰਮਾ, ਰਮਨ ਮਹਿਤਾ, ਮਨੀਸ਼ ਸ਼ਰਮਾ ਆਦਿ ਵੀ ਮੌਜ਼ੂਦ ਸਨI