ਘਟਨਾ ਦੌਰਾਨ ਦੁਕਾਨਦਾਰ ਸੁਨੀਲ ਕੁਮਾਰ ਦੀ ਲੱਤ ਲੱਗੀ ਗੋਲੀ
_________
ਆਏ ਦਿਨ ਹੀ ਇਲਾਕੇ ਵਿੱਚ ਹੁੰਦੀਆਂ ਹਨ ਲੁੱਟਮਾਰ ਤੇ ਚੋਰੀ ਦੀਆਂ ਘਟਨਾਵਾਂ,ਦਹਿਸ਼ਤ
_______
ਅੰਮ੍ਰਿਤਸਰ,7 ਮਈ (ਅਰਵਿੰਦਰ ਵੜੈਚ)- ਮਜੀਠਾ ਰੋਡ ਸਥਿਤ 88 ਫੁੱਟ ਰੋਡ ਵਿਖੇ ਆਏ ਦਿਨੀਂ ਲੁੱਟ ਮਾਰ ਦੀਆਂ ਘਟਨਾਵਾਂ ਹੋਣ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਇਲਾਕਾ ਲਕਸ਼ਮੀ ਵਿਹਾਰ ਵਿਖੇ ਹਥਿਆਰਾਂ ਦੇ ਜੋਰ ਤੇ ਕਰਿਆਨੇ ਦੀ ਦੁਕਾਨ ਵਿਚੋ ਪੈਸੇ ਲੁੱਟਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਲੁਟੇਰਿਆਂ ਵੱਲੋਂ ਘਟਨਾ ਦੇ ਦੌਰਾਨ ਗੋਲੀ ਚਲਾਈ ਗਈ। ਗੋਲੀ ਦੁਕਾਨਦਾਰ ਜਸਵੰਤ ਕੁਮਾਰ ਸ਼ਰਮਾ ਦੇ ਪੁੱਤਰ ਸੁਨੀਲ ਕੁਮਾਰ ਸ਼ਰਮਾ ਦੀ ਲੱਤ ਵਿੱਚ ਲੱਗੀ। ਜਿਸ ਨੂੰ ਬਾਅਦ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਲੁੱਟ ਮਾਰ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਰਜੇਸ਼ ਕੁਮਾਰ ਸ਼ਰਮਾ ਪੁੱਤਰ ਜਸਵੰਤ ਕੁਮਾਰ, ਘਟਨਾ ਦੌਰਾਨ ਜ਼ਖਮੀ ਸੁਨੀਲ ਕੁਮਾਰ ਦੀ ਮਾਤਾ ਰੇਖਾ ਨੇ ਦੱਸਿਆ ਕਿ ਮਹਾਂ ਕਾਲੀ ਮੰਦਰ ਦੇ ਕਰੀਬ ਲਕਸ਼ਮੀ ਬਿਹਾਰ ਵਿਖੇ ਸ਼ੁੱਕਰਵਾਰ ਰਾਤ ਨੂੰ ਕਰੀਬ ਸਾਢੇ 9 ਵਜੇ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ। ਇਕ ਲੁਟੇਰਾ ਦੁਕਾਨ ਵਿੱਚ ਆ ਕੇ ਸਾਮਾਨ ਮੰਗਣ ਲੱਗ ਪਿਆ। ਜਿਸ ਦੌਰਾਨ ਉਸ ਨੇ ਆਨਨ-ਫਾਨਨ ਰਿਵਾਲਰ ਤਾਣ ਕੇ ਗੱਲੇ ਵਿਚੋਂ ਸਾਰੇ ਪੈਸੇ ਕੱਢ ਲਏ। ਭਾਈ ਦੇ ਸਮੇਂ ਲੁਟੇਰੇ ਨੇ ਫਾਇਰ ਕੀਤੇ ਜਿਸ ਦੌਰਾਨ ਇੱਕ ਗੋਲੀ ਸੁਨੀਲ ਕੁਮਾਰ ਦੀ ਲੱਤ ਤੇ ਲੱਗੀ। ਲੁਟੇਰਾ ਆਪਣੇ ਦੂਸਰੇ ਮੋਟਰਸਾਈਕਲ ਸਵਾਰ ਸਾਥੀ ਦੇ ਨਾਲ ਫਰਾਰ ਹੋ ਗਿਆ। ਦੋਨਾਂ ਲੁਟੇਰਿਆਂ ਨੇ ਪੂਰੀ ਤਰ੍ਹਾਂ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਇਲਾਕਾ ਨਿਵਾਸੀ ਰਾਜੇਸ਼ ਕੁਮਾਰ,ਗੁਲਸ਼ਨ ਕੁਮਾਰ ਨੇ ਦੱਸਿਆ ਕਿ ਇਲਾਕੇ ਵਿੱਚ ਆਏ ਦਿਨ ਚੋਰੀ ਅਤੇ ਲੁੱਟਮਾਰ ਦੀਆਂ ਘਟਨਾਵਾਂ ਦੇ ਨਾਲ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿਸ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਉੱਚੇ ਕਦਮ ਉਠਾਉਣੇ ਚਾਹੀਦੇ ਹਨ। ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ।