ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਨੂੰ ਪੰਜਾਬ ਸਰਕਾਰ ਬਿਨਾਂ ਵਜ੍ਹਾ ਤੋਂ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ

0
12

 

ਬੁਢਲਾਡਾ, 10 ਜਨਵਰੀ (ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਾਨਸਾ ਦੀ ਅੱਜ ਐਮਰਜੈਂਸੀ ਇਕਤੱਰਤਾ ਹੋਈ ਜਿਲ੍ਹਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਆਏ ਇਕ ਲੇਟਰ ਦੇ ਸਬੰਧ ਵਿਚ ਵਿਚਾਰ ਕੀਤੀ ਗਈ ਜਿਸ ਵਿੱਚ ਸੂਬਾ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜਦੀ ਨੇ ਬੋਲਦੇ ਕਿਹਾ ਕੇ ਸਾਡੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸਾਥੀਆ ਨੂੰ ਬਿਨਾ ਵਜ੍ਹਾ ਤੋਂ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ ਨਹੀਂ ਤਾਂ ਇਸਦਾ ਨਤੀਜਾ ਪੰਜਾਬ ਸਰਕਾਰ ਨੂੰ ਭੁਗਤਨਾ ਪਵੇਗਾ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਬਰੇ ਨੇ ਬੋਲਦੇ ਕਿਹਾ ਕੇ ਸਾਡੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਦੇ ਸਾਥੀ ਵੱਖ ਵੱਖ ਪਿੰਡਾਂ ਵਿੱਚ ਆਪਣੀ ਸਾਫ਼ ਸੁਥਰੀ ਪ੍ਰੇਕਟਿਸ ਕਰ ਰਹੇ ਨੇ ਓਨਾ ਨੂੰ ਬਿਨਾ ਵਜ੍ਹਾ ਤੋਂ ਨੋਟਿਸ ਭੇਜਕੇ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ ਮਾਨਸਾ ਬਲਾਕ ਦੇ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਭੈਣੀ ਬਾਘਾ ਨੇ ਵੀ ਕਿਹਾ ਕੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਤੇ ਵਾਅਦੇ ਚੋ ਭੱਜ ਰਹੀ ਅਸੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕੇ ਸਾਡੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸਾਥੀਆ ਨੂੰ ਪ੍ਰੇਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਜਥੇਬੰਦੀ ਦੇ ਚੇਅਰਮੈਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ ਨੇ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਕਿਤੇ ਗਏ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਸਾਡੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸਾਥੀਆ ਨੂੰ ਬੇਨਤੀ ਹੈ ਕੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਤਾਂ ਜੌ ਕਿਸੇ ਵੀ ਸੰਘਰਸ ਦੀ ਲੋੜ ਪੈਂਦੀ ਹੈ ਮਿਲਕੇ ਸੰਗਰਸ ਲੜਿਆ ਜਾ ਸਕੇ ਆਪਣੇ ਆਪਣੇ ਕਲੀਨਿਕ ਸਾਫ਼ ਸੁਥਰੀ ਪ੍ਰਕਟਿਸ ਕਰਨੀ ਚਾਹੀਦੀ ਹੈ ਸਮੇਂ ਮੁਤਾਬਿਕ ਜੱਥੇਬੰਦੀ ਦੀ ਹਾਜਰੀ ਯਕੀਨੀ ਬਣਾਈ ਜਾਵੇ ਬਲਾਕ ਬੁਢਲਾਡਾ ਦੇ ਪ੍ਰਧਾਨ ਡਾਕਟਰ ਪਰਗਟ ਸਿੰਘ ਕਣਕਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕੇ ਸਮੇਂ ਦੀਆ ਸਰਕਾਰਾਂ ਨੇ ਹਮੇਸ਼ਾ ਹੀ ਪਿੰਡਾ ਵਾਲੇ ਡਾਕਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਕਦੇ ਚੋਲਾ ਛਾਪ ਕਹਿਕੇ ਬਦਨਾਮ ਕੀਤਾ ਜਾਂਦਾ ਹੈ ਅਸੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਧਰਨੇ ਵੀ ਲਾਉਣੇ ਪਏ ਤਾਂ ਅਸੀ ਪਿੱਛੇ ਨਹੀਂ ਹਟਾਗੇ ਇਸ ਇਕੱਤਰਤਾ ਵਿੱਚ ਵੱਖ ਵੱਖ ਪਿੰਡਾਂ ਵਿੱਚ ਸਰਪੰਚ ਅਤੇ ਪੰਚਾਇਤ ਮੈਬਰ ਹਾਜਰ ਹੋਏ ਇਸ ਸਮੇਂ ਡਾਕਟਰ ਭੀਮ ਸੈਨ ਮਾਨਸਾ,ਡਾਕਟਰ ਗੁਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਡਾਕਟਰ ਬਲਜੀਤ ਸਿੰਘ ਪ੍ਰੌਚਾ,ਡਾਕਟਰ ਜਸਵੰਤ ਸਿੰਘ ਉੱਡਤ ਭਗਤ ਰਾਮ,ਡਾਕਟਰ ਪ੍ਰਦੀਪ ਸਿੰਘ,ਡਾਕਟਰ ਸਤਨਾਮ ਸਿੰਘ ਮਾਨਸਾ ,ਕੇਵਲ ਸਿੰਘ,ਵੈਦ ਨਛਤਰ ਸਿੰਘ,ਲਾਭ ਸਿੰਘ,ਡਾਕਟਰ ਜਗਸੀਰ ਸਿੰਘ ਤਾਮਕੋਟ,ਗੁਰਪ੍ਰੀਤ ਸਿੰਘ ਖਿਆਲਾ ਕਲਾਂ ਨੇ ਹਾਜਰੀ ਭਰੀ

NO COMMENTS

LEAVE A REPLY