ਪੋਲੀਓ ਸੁਰੱਖਿਆ ਚੱਕਰ ਨੂੰ ਬਰਕਰਾਰ ਰੱਖਣ ਲਈ ਐਫ.ਆਈ.ਪੀ.ਵੀ.3 ਡੋਜ ਦੀ ਸ਼ਿਰੂਆਤ ਕੀਤੀ ਗਈ

0
10

ਅੰਮ੍ਰਿਤਸਰ 4 ਜਨਵਰੀ (ਪਵਿੱਤਰ ਜੋਤ) : ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲਾ੍ਹ ਅੰਮ੍ਰਿਤਸਰ ਵਿਖੇ, ਸਿਹਤ ਵਿਭਾਗ ਵਲੋਂ ਜਿਲੇ੍ਹ ਭਰ ਦੇ ਲਗਭਗ ਸਾਰੇ ਟੀਕਾਕਰਣ ਸੈਂਟਰਾਂ ਵਿਚ, ਅੱਜ ਤੋਂ ਪਲੀਓ ਦੀ ਬੀਮਾਰੀ ਤੋਂ ਵਧੇਰੇ ਸੁੱਰਖਿਅਤ ਕਰਨ ਲਈ ਐਫ.ਆਈ.ਪੀ.ਵੀ.3 ਵੈਕਸਿਨ ਡੋਜ ਦੀ ਸ਼ਿਰੂਆਤ ਕੀਤੀ ਗਈ।ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ ਵਲੋਂ ਕਿਹਾ ਕਿ ਭਾਵੇਂ ਸਾਡਾ ਦੇਸ਼ ਪੋਲੀਓ ਮੁਕਤ ਹੋ ਚੱੁਕਾ ਹੈ, ਪਰ ਫਿਰ ਵੀ ਆਂਢ-ਗੁਵਾਂਢ ਦੇ ਦੇਸ਼ਾਂ ਤੋਂ ਇਸਦਾ ਖਤਰਾ ਬਰਕਰਾਰ ਰਹਿੰਦਾ ਹੈ ਇਸ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਐਫ.ਆਈ.ਪੀ.ਵੀ.3 ਡੋਜ ਦੀ ਸ਼ਿਰੂਆਤ ਕੀਤੀ ਗਈ ਹੈ ਤਾਂ ਜੋ ਪੋਲੀਓ ਸੱਰਖਿਆ ਚੱਕਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ ਅਤੇ ਪੋਲੀਓ ਤੇ ਜਿੱਤ ਬਰਕਰਾਰ ਰਹਿ ਸਕੇ।ਇਸ ਅਵਸਰ ਤੇ ਉਨਾਂ੍ਹ ਵਲੋਂ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਓ ਅਤੇ ਅਰਬਨ ਪ੍ਰਾਈਮਰੀ ਸਿਹਤ ਕੇਂਦਰ ਪੁਤਲੀਘਰ ਵਿਖੇ ਐਫ.ਆਈ.ਪੀ.ਵੀ.3 ਵੈਕਸੀਨ ਦੀ ਰਸਮੀਂ ਸ਼ਿਰੂਆਤ ਕੀਤੀ ਗਈ।ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਫ.ਆਈ.ਪੀ.ਵੀ. ਟੀਕੇ ਦੀ ਪਹਿਲੀ ਡੋਜ 6ਵੇਂ ਹਫਤੇ ਅਤੇ ਦੂਜੀ ਡੋਜ 14 ਹਫਤੇ ਦੀ ਉਮਰ ਤੇ ਪਹਿਲਾਂ ਹੀ ਬਾਕੀ ਵੈਕਸਿਨ ਦੇ ਨਾਲ ਲਗਾਈ ਜਾ ਰਹੀ ਹੈ। ਪਰ ਇਸਦੀ ਤੀਸਰੀ ਡੋਜ ਦੀ ਸ਼ਿਰੂਆਤ 1ਜਨਵਰੀ 2023 ਤੋਂ ਪੂਰੇ ਦੇਸ਼ ਵਿਚ ਕੀਤੀ ਗਈ, ਜੋ ਕਿ 9 ਮਹੀਨੇ ਉਮਰ ਪੂਰੀ ਹੋਣ ਸਮੇਂ ਮੀਜਲ-ਰੁਬੈਲਾ ਦੀ ਡੋਜ ਦੇ ਨਾਲ ਹੀ ਲਗਾਈ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ੍ਹ ਦੇ ਬੱਚੇ 9 ਮਹੀਨੇਂ ਦੀ ਉਮਰ ਪੂਰੀ ਕਰ ਗਏ ਹਨ, ਉਹ ਆਪਣੇ ਬੱਚਿਆਂ ਨੂੰ ਐਫ.ਆਈ.ਪੀ.ਵੀ.3 ਡੋਜ ਜਰੂਰ ਲਗਵਾਉਣ। ਇਸ ਮੌਕੇ ਤੇ ਜਿਲਾ੍ਹ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਕੁਲਦੀਪ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਡਾ ਸੁਸ਼ੀਲ ਦੇਵਗਨ, ਫਾਰਮੇਸੀ ਅਫਸਰ ਸੰਜੀਵ ਆਨੰਦ ਅਤੇ ਸਮੂਹ ਸਟਾਫ ਹਾਜਰ ਸਨ।

NO COMMENTS

LEAVE A REPLY