ਕ੍ਰਿਸਮਿਸ ਮੌਕੇ ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ

0
26

ਅੰਮ੍ਰਿਤਸਰ 23 ਦਸੰਬਰ (ਪਵਿੱਤਰ ਜੋਤ) : ਸਤਿਕਾਰਯੋਗ ਚੇਅਰਮੈਨ ਸਰ ਡਾ: ਏ. ਐਮ.ਐਫ ਪਿੰਟੋ ਅਤੇ ਐਮ.ਡੀ.ਮੈਡਮ ਡਾ.ਗ੍ਰੇਸ ਪਿੰਟੋ ਦੀ ਅਗਵਾਈ ਹੇਠ ਅੱਜ ਕ੍ਰਿਸਮਿਸ ਦੇ ਮੌਕੇ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਸਾਰਿਆਂ ਦੀ ਚੰਗੀ ਸਿਹਤ ਅਤੇ ਉਜਵਲ ਭਵਿੱਖ ਲਈ ਅਰਦਾਸ ਕੀਤੀ ਗਈ। ਡਾਂਸ ਨਾਲ ਭਗਤੀ ਗੀਤ ਪੇਸ਼ ਕੀਤੇ ਗਏ। ਹਾਊਸ ਵਾਈਜ਼ ਕੈਰੋਲ ਗਾਇਨ ਮੁਕਾਬਲੇ ਵੀ ਕਰਵਾਏ ਗਏ। ਆਈਨਸਟਾਈਨ ਵਿਨਰ ਹਾਊਸ ਨੇ ਕੈਰੋਲ ਗਾਇਨ ਵਿੱਚ ਅਸੈਂਬਲੀ ਵਿੱਚ ਪ੍ਰਦਰਸ਼ਨ ਕੀਤਾ। ਈਸਾ ਮਸੀਹ ਦੇ ਜਨਮ ਦੀ ਕਹਾਣੀ ਨੂੰ ਦਰਸਾਉਣ ਲਈ ਨਾਟਕ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਸੈਂਟਾ, ਸਨੋਮੈਨ ਬੈਲੂਨ, ਕ੍ਰਿਸਮਸ ਥੀਮ ਬੈਲੂਨ ਬਣਾ ਕੇ ਗਤੀਵਿਧੀਆਂ ਵਿੱਚ ਭਾਗ ਲਿਆ। ਵਿਦਿਆਰਥੀਆਂ ਦੇ ਕ੍ਰਿਸਮਿਸ ਨਾਲ ਸਬੰਧਤ ਵਸਤਾਂ ਤੇ ਆਧਾਰਿਤ
ਸ਼ਬਦ ਖੋਜ, ਸਟਰਾਅ ਦੀ ਵਰਤੋਂ ਕਰਕੇ ਕ੍ਰਿਸਮਿਸ ਸਟਾਰ ਮੇਕਿੰਗ, ਕ੍ਰਿਸਮਿਸ ਥੀਮ ‘ਤੇ ਫੇਸ ਪੇਂਟਿੰਗ, ਕ੍ਰਿਸਮਸ ਟੰਗ ਟਵਿਸਟਰ
ਆਦਿ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਸਾਰੀਆਂ ਗਤੀਵਿਧੀਆਂ ਵਿੱਚ ਪੂਰੇ ਉਤਸਾਹ ਨਾਲ ਭਾਗ ਲਿਆ ਅਤੇ ਇਹਨਾ ਗਤੀਵਿਧੀਆਂ ਦਾ ਆਨੰਦ ਮਾਇਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਨੇ ਮਾਣਯੋਗ ਚੇਅਰਮੈਨ ਵੱਲੋਂ ਭੇਜੇ ਵਿਸ਼ੇਸ਼ ਸੰਦੇਸ਼ ਰਾਹੀਂ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ।

NO COMMENTS

LEAVE A REPLY