ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ‘ਇੰਟਰ ਸਕੂਲ ਹਿੰਦੁਸਤਾਨ ਸਕਾਊਟ ਐਂਡ ਗਾਈਡ ਅਡਵੇਂਚਰ ਕੈਂਪ’ ਦਾ ਆਯੋਜਨ

0
200

ਅੰਮ੍ਰਿਤਸਰ 5 ਦਸੰਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਚੇਅਰਮੈਂਨ ਸਰ ਡਾ. ਏ. ਐਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ‘ਇੰਟਰ ਸਕੂਲ ਹਿੰਦੁਸਤਾਨ ਸਕਾਊਟ ਐਂਡ ਗਾਈਡ ਅਡਵੇਂਚਰ ਕੈਂਪ’ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ਤਿੰਨ ਦਿਨ ਲਈ ਆਯੋਜਿਤ ਕੀਤਾ ਗਿਆ ਸੀ। ਇਸ ਕੈਂਪ ਵਿੱਚ ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ, ਐਸ. ਐਲ. ਭਵਨਜ਼ ਪਬਲਿਕ ਸਕੂਲ, ਬ੍ਰਾਈਟ ਲੈਂਡ ਸਕੂਲ, ਆਰਮੀ ਪਬਲਿਕ ਸਕੂਲ ਦੇ 300 ਬੱਚਿਆਂ ਨੇ ਭਾਗ ਲਿਆ। ਇਹ ਕੈਂਪ ਹਿੰਦੁਸਤਾਨ ਸਕਾਊਟ ਐਂਡ ਗਾਈਡ ਦੇ ਸਟੇਟ ਸਕੱਤਰ ਸ੍ਰੀ. ਨਿਤਿਨ ਚੌਧਰੀ ਦੀ ਰਹਿਨੁਮਾਈ ਹੇਠ ਆਯੋਜਿਤ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਟ੍ਰੇਨਰ ਟ੍ਰੇਨਰ ਸ੍ਰੀ ਪਰਦੀਪ ਕੁਮਾਰ ਦੁਆਰਾ ਰੱਸੀ ਨਾਲ ਉਪੱਰ ਚੜ੍ਹਨਾ ਟੈਂਟ ਬਣਾਉਣਾ,ਫਰਨੀਚਰ ਗੈਜ਼ਟ ਕਮਾਂਡੋ ਕ੍ਰਾਸਿੰਗ, ਮੰਕੀ ਬ੍ਰਿਜ ਆਦਿ ਸਿਖਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਸਰਦਾਰ ਜਗਬੀਰ ਸਿੰਘ (ਸਟੇਟ ਚੀਫ਼ ਕਮਿਸ਼ਨਰ , ਚੀਫ਼ ਆਫ਼ ਹਿੰਦੁਸਤਾਨ ਐਂਡ ਗਾਈਡ) ਅਤੇ ਗੈਸਟ ਆਫ਼ ਆਨਰ ਸ੍ਰੀਮਤੀ ਮਨੀਸ਼ਾ ਧਾਨੁਕਾ ਸੀ। ਸਟੇਟ ਕਮਿਸ਼ਨਰ ਆਫ਼ ਹਿੰਦੁਸਤਾਨ ਸਕਾਊਟ ਐਂਡ ਗਾਈਡ ਅਤੇ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਨੇ ਸ੍ਰੀ. ਨਿਤਿਨ ਚੌਧਰੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY