ਸਰਕਾਰੀ ਮਾਡਲ ਸਕੂਲ ਦਾਤੇਵਾਸ ਦੀ ਵਿਦਿਆਰਥਣ ਰੇਨੂ ਬੇਗਮ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਲੋਕ-ਨਾਚ ਮੁਕਾਬਲਾ

0
27

ਬੁਢਲਾਡਾ, 22 ਨਵੰਬਰ (ਦਵਿੰਦਰ ਸਿੰਘ ਕੋਹਲੀ)-ਪ੍ਰਿੰਸੀਪਲ ਅਰੁਣ ਕੁਮਾਰ ਗਰਗ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ) ਦੀ ਵਿਦਿਆਰਥਣ ਰੇਨੂ ਬੇਗਮ ਸਪੁੱਤਰੀ ਦਰਬਾਰਾ ਖਾਨ ਨੇ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰਜੈਕਟ ਅਧੀਨ ਕਰਵਾਏ ਗਏ ਜ਼ਿਲ੍ਹਾ ਪੱਧਰੀ ਲੋਕ-ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਗਾਈਡ ਅਧਿਆਪਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ। ਐਨ.ਪੀ.ਈ.ਪੀ. ਅਧੀਨ ਕਰਵਾਏ ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਹੈ ਵਿਦਿਆਰਥੀਆਂ ਨੂੰ ਆਬਾਦੀ ਅਤੇ ਟਿਕਾਊ ਵਿਕਾਸ ਵਿਚਕਾਰ ਆਪਸੀ ਸਬੰਧਾਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੂੰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਦੀ ਬਿਹਤਰ ਗੁਣਵੱਤਾ ਲਈ ਆਬਾਦੀ ਸਥਿਰਤਾ ਦੀਆਂ ਜ਼ਰੂਰੀ ਸਥਿਤੀਆਂ ਦੀ ਗੰਭੀਰਤਾ ਨੂੰ ਸਮਝਾਉਣਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀ ਸੰਜੀਵ ਕੁਮਾਰ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਵਿਜੇ ਕੁਮਾਰ ਮਿੱਡਾ ਅਤੇ ਪ੍ਰਿੰਸੀਪਲ ਡਾਇਟ ਸ੍ਰ. ਬੂਟਾ ਸਿੰਘ ਸ਼ੇਖੋਂ ਵੱਲੋਂ ਵਿਸ਼ੇਸ਼ ਤੌਰ ਤੇ ਜੇਤੂ ਵਿਦਿਆਰਥਣ ਰੇਨੂ ਬੇਗਮ ਨੂੰ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਤੁਲਸੀ ਦਾਸ, ਸਾਹਿਲ ਤਨੇਜਾ, ਵਧਾਵਾ ਸਿੰਘ, ਰਮਨਦੀਪ ਕੌਰ, ਅਵਤਾਰ ਸਿੰਘ, ਸ਼ਮਿੰਦਰ ਕੌਰ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਮਮਤਾ ਰਾਣੀ, ਹਰਪ੍ਰੀਤ ਕੌਰ, ਅਨੰਦ ਪ੍ਰਕਾਸ਼, ਮਲਕੀਤ ਸਿੰਘ, ਸੁਮਨ, ਸੰਦੀਪ ਕੌਰ, ਨੈਨਸੀ ਸਿੰਗਲਾ, ਮੋਹਿਤ ਗਰਗ, ਗਗਨਦੀਪ ਕੌਰ, ਰੋਹਿਤ ਕੁਮਾਰ, ਅਮਨ ਗਰਗ, ਰਜਿੰਦਰ ਕੁਮਾਰ ਤੇ ਯਾਦਵਿੰਦਰ ਸਿਘ ਵੱਲੋਂ ਵਿਸੇ਼ਸ਼ ਤੌਰ ਤੇ ਜੇਤੂ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

NO COMMENTS

LEAVE A REPLY