ਸੂਬੇ ਅੰਦਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਰਾਜ ਸਰਕਾਰ ਵਚਨਬੱਧ-ਚੇਅਰਮੈਨ ਅੱਕਾਂਵਾਲੀ

0
15

ਬੁਢਲਾਡਾ, 21 ਨਵੰਬਰ (ਦਵਿੰਦਰ ਸਿੰਘ ਕੋਹਲੀ)-ਬਾਬਾ ਜੋਗੀ ਪੀਰ ਪਬਲਿਕ ਸਕੂਲ ਰੱਲਾ ਦੇ ਖੇਡ ਸਟੇਡੀਅਮ ਵਿੱਚ 66ਵੀਆਂ ਰਾਜ ਪੱਧਰੀ ਕਬੱਡੀ ਅੰਡਰ-17 ਲੜਕਿਆਂ ਦੇ ਮੁਕਾਬਲੇ ਸੰਪੰਨ ਹੋਏ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚੋਂ ਉਲੰਪਿਕ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾਣ। ਇਸ ਮੌਕੇ ਉਨ੍ਹਾਂ ਕਬੱਡੀ ਅੰਡਰ-17 ਦੇ ਜੇਤੂ ਲੜਕਿਆਂ ਨੂੰ ਸਨਮਾਨਿਤ ਕੀਤਾ।
ਡੀ.ਐੱਮ.ਸਰੀਰਕ ਸਿੱਖਿਆ ਸ੍ਰੀ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66ਵੀਆਂ ਰਾਜ ਪੱਧਰੀ ਖੋ-ਖੋ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਜ਼ਿਲਿ੍ਹਆਂ ਤੋਂ 23 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਿਆਂ ਵਿੱਚ ਸੰਗਰੂਰ ਨੇ ਪਟਿਆਲਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਟਿਆਲਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮਾਨਸਾ ਨੇ ਬਰਨਾਲਾ ਦੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਸੰਜੀਵ ਕੁਮਾਰ ਗੋਇਲ ਨੇ ਧੰਨਵਾਦੀ ਸ਼ਬਦ ਵਿੱਚ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਕੌਮੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਲਈ ਜਲਦੀ ਹੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਡਾ. ਵਿਜੈ ਕੁਮਾਰ ਮਿੱਢਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ ) ਸ੍ਰੀ ਗੁਰਲਾਭ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ। ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਡੀ.ਪੀ.ਈ. ਦਲੇਲ ਸਿੰਘ ਵਾਲਾ ਅਤੇ ਬਲਵਿੰਦਰ ਸਿੰਘ ਬੁਢਲਾਡਾ(ਸਟੇਟ ਐਵਾਰਡੀ) ਨੇ ਨਿਭਾਈ।
ਇਸ ਮੌਕੇ ਅਜਾਇਬ ਸਿੰਘ ਕੈਲੇ ਪ੍ਰਧਾਨ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ, ਕੁਲਦੀਪ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਮਾਨਸਾ,ਅਵਤਾਰ ਸਿੰਘ ਗੁਰਨੇ ਕਲਾਂ, ਕਮਲ ਗੋਇਲ ਸਹਿਰੀ ਪ੍ਰਧਾਨ ਮਾਨਸਾ, ਨਵਤੇਜ ਸਿੰਘ,ਡਾ. ਹਰਦੇਵ ਸਿੰਘ ਕੋਰਵਾਲਾ, ਪਿ੍ਰੰਸੀਪਲ ਕੁਲਵਿੰਦਰ ਸਿੰਘ ਰੱਲਾ,ਭਵਦੀਪ ਸਿੰਘ ਗੋਲਡੀ,ਬਲਵੰਤ ਸਿੰਘ ਮੌਜੀਆਂ, ਡਾ.ਗੁਰਧਾਨ ਸਿੰਘ ਜੌੜਕੀਆਂ,ਰਵਿੰਦਰ ਸਿੰਘ (ਸਟੇਟ ਐਵਾਰਡੀ), ਬਲਵੀਰ ਸਿੰਘ ਮੂਸਾ, ਮਨਪ੍ਰੀਤ ਸਿੰਘ ਦਲੇਲ ਵਾਲਾ,ਪਾਲਾ ਸਿੰਘ ਅਤਲਾਂ ਕਲਾਂ,ਅਜੈ ਕੁਮਾਰ ਸੇਰਖਾਂ,ਬਲਦੇਵ ਸਿੰਘ ਉੱਭਾ ਬੁਰਜ ਢਿੱਲਵਾਂ,ਮਾਨਤ ਸਿੰਘ ਖਿਆਲਾ ਕਲਾਂ,ਜਗਸੀਰ ਸਿੰਘ ਸਹਾਰਨਾ,ਜਗਦੇਵ ਸਿੰਘ ਅੱਕਾਂਵਾਲੀ, ਬਲਦੀਪ ਸਿੰਘ ਝੁਨੀਰ, ਵੀਰਪਾਲ ਕੌਰ ਮੋਹਰ ਸਿੰਘ ਵਾਲਾ,ਕਿਰਨਜੀਤ ਕੌਰ ਖਿਆਲਾ ਕਲਾਂ,ਅਮਨਪ੍ਰੀਤ ਕੌਰ ਮਾਨਸਾ, ਅਵਤਾਰ ਸਿੰਘ ਆਲਮਪੁਰ ਮੰਦਰਾਂ,ਰਾਜਦੀਪ ਮੋਦਗਿੱਲ ਖੋਖਰ ਕਲਾਂ,ਬੂਟਾ ਸਿੰਘ ਅਤਲਾਂ ਕਲਾਂ ਅਤੇ ਵੱਖ-ਵੱਖ ਜ਼ਿਲਿ੍ਹਆਂ ਦੇ ਖਿਡਾਰੀ ਹਾਜਰ ਰਹੇ।

NO COMMENTS

LEAVE A REPLY