ਆਊਟਸੋਰਸ ਮੁਲਾਜ਼ਮਾਂ’ ਸਕੀਮ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ 25 ਨਵੰਬਰ ਨੂੰ ਸਾਰੇ ਜ਼ਿਲ੍ਹਿਆਂ ਵਿਚ ਐਕਸ਼ਨ ਕਰਨ ਦਾ ਐਲਾਨ

0
23

ਆਊਟਸੋਰਸ ਮੁਲਾਜ਼ਮਾਂ’ ਸਕੀਮ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ 25 ਨਵੰਬਰ ਨੂੰ ਸਾਰੇ ਜ਼ਿਲ੍ਹਿਆਂ ਵਿਚ ਐਕਸ਼ਨ ਕਰਨ ਦਾ ਐਲਾਨ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾਈ ਮੀਟਿੰਗ ਵਿੱਚ ਫ਼ੈਸਲਾ

17 ਦਸੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਪੇੈਨਸ਼ਨਰ ਦਿਵਸ ਮਨਾਉਣ ਅਤੇ 7 ਜਨਵਰੀ ਨੂੰ ਸੰਗਰੂਰ ਵਿਖੇ ਸੂਬਾਈ ਰੈਲੀ ਕਰਨ ਦਾ ਨਿਰਣਾ ਉੱਪਲ

ਅੰਮ੍ਰਿਤਸਰ , 1 4 ਨਵੰਬਰ (ਰਾਜਿੰਦਰ ਧਾਨਿਕ): ਪੰਜਾਬ ਸੁਬਾਰਡੀਨੇਟ ਸਰਵਸਿਜ਼ ਫ਼ੈਡਰੇਸ਼ਨ 1680 ਸੈਕਟਰ 22 ਬੀ , ਚੰਡੀਗਡ਼੍ਹ ਵੱਲੋਂ ਪਿਛਲੇ ਕਈ ਸਾਲਾਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਆਸ਼ਾ ਵਰਕਰਾਂ , ਆਸ਼ਾ ਫੈਸੀਲੇਟਰਾਂ , ਮਿਡ ਡੇ ਮੀਲ ਵਰਕਰਾਂ , ਆਂਗਣਵਾੜੀ ਵਰਕਰਾਂ , ਹੈਲਪਰਾਂ , ਵੱਖ ਵੱਖ ਵਿਭਾਗਾਂ ਤੇ ਬੋਰਡਾਂ ਵਿੱਚ ਕੰਪਨੀਆਂ ਵੱਲੋਂ ਭਰਤੀ ਕੀਤੇ ਗਏ ਆਊਟਸੋਰਸਿੰਗ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਬੰਦ ਕਰਵਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਹੂਬਹੂ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀਆਂ ਮੁੱਖ ਮੰਗਾਂ ਨੂੰ ਲੈ ਕੇ 25 ਨਵੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਐਕਸ਼ਨ ਪ੍ਰੋਗਰਾਮ ਕੀਤੇ ਜਾਣ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤੇ ਜਾਣ ਦਾ ਨਿਰਣਾ ਲਿਆ ਗਿਆ ਹੈ । ਇਹ ਫੈਸਲਾ ਅੱਜ ਪ.ਸ.ਸ.ਫ ਦੀ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਸੂਬਾ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ , ਮੁੱਖ ਜਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ , ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ , ਗੁਰਜੀਤ ਸਿੰਘ ਘੋੜੇਵਾਹ ਤੇ ਗੁਰਮੇਲ ਸਿੰਘ ਮੈਲਡੇ , ਪ੍ਰੇਮ ਚਾਵਲਾ ਐਡੀਸ਼ਨਲ ਜਨਰਲ ਸਕੱਤਰ , ਪ੍ਰਵੀਨ ਕੁਮਾਰ ਲੁਧਿਆਣਾ , ਟਹਿਲ ਸਿੰਘ ਸਰਾਭਾ , ਪ੍ਰਭਜੀਤ ਸਿੰਘ ਉੱਪਲ , ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ , ਪੰਜਾਬ ਸਟੇਟ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਤੇ ਮੇਲਾ ਸਿੰਘ ਪੁੰਨਾਵਾਲ ਨੇ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਆਪਣੇ 7 ਮਹੀਨਿਆਂ ਦੇ ਕਾਰਜਕਾਲ ਦੌਰਾਨ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਦੀ ਅਣਦੇਖੀ ਕੀਤੀ ਹੈ ਅਤੇ ਪਿਛਲੀਆਂ ਹੁਕਮਰਾਨ ਸਰਕਾਰਾਂ ਵੱਲੋਂ ਅਪਣਾਈਆਂ ਗਈਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਫੈਸਲਾ ਲਿਆ ਗਿਆ ਕਿ ਪੰਜਾਬ ਪੈਨਸ਼ਨਰ ਯੂਨੀਅਨ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਕੇ ਐਕਸ਼ਨ ਕੀਤੇ ਜਾਣ ਅਤੇ 7 ਜਨਵਰੀ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵੱਲੋਂ ਸੂਬਾਈ ਰੈਲੀ ਕੀਤੀ ਜਾਵੇ । ਇਸ ਰੈਲੀ ਦੀ ਤਿਆਰੀ ਲਈ 26 ਦਸੰਬਰ ਨੂੰ ਲੁਧਿਆਣਾ ਵਿਖੇ ਸੂਬਾ ਕਾਰਜਕਾਰਨੀ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਮੀਟਿੰਗ ਕੀਤੀ ਜਾਵੇਗੀ । ਇਸ ਤੋਂ ਇਲਾਵਾ ਫੈਡਰੇਸ਼ਨ ਦੇ ਮੰਗ ਪੱਤਰ ਵਿੱਚ ਸੋਧ ਕਰਨ ਲਈ ਸੂਬਾ ਸਰਪ੍ਰਸਤੀ ਚਰਨ ਸਿੰਘ ਸਰਾਭਾ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸੂਬਾਈ ਆਗੂ ਰਣਜੀਤ ਸਿੰਘ ਰਾਣਵਾਂ , ਜਗਦੀਸ਼ ਸਿੰਘ ਚਾਹਲ , ਪ੍ਰੇਮ ਚਾਵਲਾ , ਜਗਮੇਲ ਸਿੰਘ ਪੱਖੋਵਾਲ , ਅਵਤਾਰ ਸਿੰਘ ਗਗੜਾ ਤੇ ਅਮਰੀਕ ਸਿੰਘ ਮਸੀਤਾਂ ਮੈਂਬਰ ਲਏ ਗਏ । ਇਸ ਕਮੇਟੀ ਦੀ ਮੀਟਿੰਗ 26 ਨਵੰਬਰ ਨੂੰ ਲੁਧਿਆਣਾ ਵਿਖੇ ਕਰਕੇ ਮੰਗ ਪੱਤਰ ਨੂੰ ਅੰਤਮ ਛੋਹਾਂ ਦੇਣ ਦਾ ਨਿਰਣਾ ਲਿਆ ਗਿਆ । ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੀ ਸੂਬਾ ਕਾਰਜਕਾਰਨੀ ਕਮੇਟੀ ਵਿੱਚ ਵਾਧਾ ਕਰਦੇ ਹੋਏ ਅਧਿਆਪਕ ਆਗੂ ਜਗਮੇਲ ਸਿੰਘ ਪੱਖੋਵਾਲ , ਨਵੀਨ ਸੱਚਦੇਵਾ ਤੇ ਆਸ਼ਾ ਵਰਕਰ ਆਗੂ ਕਿਰਨਜੀਤ ਕੌਰ ਪੰਜੋਲਾ ਨੂੰ ਸੂਬਾਈ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ । ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਸੁਖਜੀਤ ਸਿੰਘ ਆਲਮਵਾਲਾ , ਸੀਤਾ ਰਾਮ ਸ਼ਰਮਾ , ਨਛੱਤਰ ਸਿੰਘ ਭਾਣਾ , ਹਰਵਿੰਦਰ ਸ਼ਰਮਾ ਫ਼ਰੀਦਕੋਟ , ਕਾਰਜ ਸਿੰਘ ਕੈਰੋਂ , ਆਸ਼ਾ ਵਰਕਰ ਆਗੂ ਬਲਵੀਰ ਕੌਰ ਗਿੱਲ , ਸੁਖਵਿੰਦਰ ਕੌਰ ਸੁੱਖੀ ਮਾਨਸਾ , ਛਿੰਦਰਪਾਲ ਕੌਰ ਝੱਖੜਵਾਲਾ , ਰਾਜ ਕੁਮਾਰ ਰੰਗਾ ਮਾਨਸਾ , ਸੁਰਿੰਦਰ ਸਿੰਘ ਬੈਂਸ ਲੁਧਿਆਣਾ , ਰਣਦੀਪ ਸਿੰਘ ਅਤੇ ਜਸਵਿੰਦਰ ਸਿੰਘ ਫਤਹਿਗੜ੍ਹ ਸਾਹਿਬ, ਦਰਸ਼ੀ ਗਾਤ ਰਾਜਪੁਰਾ , ਕੰਵਲਜੀਤ ਸਿੰਘ ਰੋਪੜ , ਗਗਨਦੀਪ ਸਿੰਘ ਖ਼ਾਲਸਾ ਅੰਮ੍ਰਿਤਸਰ , ਚਰਨ ਸਿੰਘ ਤਾਜਪੁਰੀ , ਨਿਸ਼ਾਨ ਸਿੰਘ ਗੁਰਦਾਸਪੁਰ ਤੇ ਸਤਨਾਮ ਸਿੰਘ ਗੁਮਾਨਪੁਰਾ ਆਦਿ ਸ਼ਾਮਲ ਸਨ ।

 

NO COMMENTS

LEAVE A REPLY